ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.)
ਸੰਨੀ ਓਬਰਾਏ ਵਿਵੇਕ ਸਦਨ
ਐਡਵਾਂਸ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼
ਸ੍ਰੀ ਅਨੰਦਪੁਰ ਸਾਹਿਬ
ਸਿਵਾਲਕ ਦੀਆਂ ਪਹਾੜੀਆਂ ਦੇ ਹੇਠ ਸਤਲੁਜ ਦਰਿਆ ਦੇ ਕੰਢੇ, ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਜੀ ਦੁਆਰਾ ਬੜੇ ਹੀ ਰਮਣੀਕ ਸਥਾਨ ਵਸਾਏ ਨਗਰ ਨੂੰ ਪਾਵਨ ਧਰਤਿ ਅਨੰਦਪੁਰੀ ਵਜੋਂ ਸਥਾਪਿਤ ਕੀਤਾ। ਜੋ ਆਪਣੇ ਸਮਕਾਲੀ ਸਮਿਆਂ ਵਿੱਚ ਅਧਿਆਤਮਿਕ, ਅਕਾਦਮਿਕ ਅਤੇ ਰਾਜਨੀਤਿਕ ਸਰਗਰਮੀਆਂ ਦੇ ਕੇਂਦਰ ਵਜੋਂ ਕੌਮੀ ਉੱਨਤੀ ਵਿੱਚ ਇਤਿਹਾਸ ਰਚ ਗਿਆ। ਗੁਰੂ ਸਾਹਿਬ ਇੱਕ ਦੂਰਅੰਦੇਸ਼ੀ ਕ੍ਰਾਂਤੀਕਾਰੀ ਨੇਤਾ ਦੇ ਨਾਲ ਨਾਲ ਪ੍ਰਬੁੱਧ ਸਾਹਿਤਕਾਰ ਅਤੇ ਸੰਗੀਤਕਾਰ ਵੀ ਸਨ। ਉਨ੍ਹਾਂ ਆਪ ਸਾਹਿਤ ਰਚਨਾ ਕੀਤੀ ਉੱਥੇ ਨਾਲ ਹੀ ਬਹੁਤ ਸਾਰੇ ਸਾਹਿਤਕਾਰਾਂ, ਕਵੀਆਂ ਸੰਗੀਤਕਾਰਾਂ ਰਾਹੀਂ ਪੰਜਾਬ ਦੀ ਸਾਹਿਤਕ ਵਿਰਾਸਤ ਨੂੰ ਵੀ ਨਵੀਂ ਦਿਸ਼ਾ ਦਿੱਤੀ। ਇਸੇ ਵਿਰਾਸਤ ਨੂੰ ਅੱਗੇ ਤੋਰਦਿਆਂ ਇਹ ਖੋਜ ਸੰਸਥਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਸਥਾਪਿਤ ਕੀਤੀ ਗਈ ਹੈ ਜਿਸ ਦਾ ਪ੍ਰਮੁੱਖ ਉਦੇਸ਼ ਜਿਥੇ ਸ੍ਰੀ ਅਨੰਦਪੁਰ ਸਾਹਿਬ ਦੀ ਸਮਾਜਿਕ ਸੱਭਿਆਚਾਰਕ ਵਿਰਾਸਤੀ ਧਰੋਹਰ ਨੂੰ ਸਾਂਭਣਾ ਹੈ ਉੱਥੇ ਆਧੁਨਿਕ ਸਮੇਂ ਵਿੱਚ ਪੰਜਾਬ ਅਤੇ ਵਿਸ਼ਵ ਦੀਆਂ ਦਰਪੇਸ਼ ਸਮੱਸਿਆਵਾਂ ਨੂੰ ਵਿਚਾਰ ਰਾਹੀਂ ਹੱਲ ਕਰਨ ਦਾ ਉੱਦਮ ਕਰਨਾ ਵੀ ਹੈ। ਇਹ ਖੋਜ ਸੰਸਥਾ ਇੱਕ ਅਜਿਹਾ ਪਲੇਟਫਾਰਮ ਬਣੇਗੀ ਜੋ ਜਨ-ਜਾਗ੍ਰਿਤੀ ਦੀ ਮੁਹਿੰਮ ਤੋਰੇਗਾ ਅਤੇ ਗੁਰੂ ਸਾਹਿਬ ਦੇ ਸਾਹਿਤਕ ਖਾਬ ਨੂੰ ਤਾਮੀਲ ਕਰੇਗਾ ਤਾਂ ਕਿ ਕੌਮ ਸੂਝਵਾਨਤਾ ਨਾਲ ਆਪਣੇ ਸਮਝੇ ਹੱਲ ਕਰਨ ਦੇ ਸਮਰੱਥ ਬਣ ਸਕੇ।
ਸਾਡਾ ਪਤਾ
ਸੰਨੀ ਓਬਰਾਏ ਵਿਵੇਕ ਸਦਨ:
ਐਡਵਾਂਸ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼
ਸ੍ਰੀ ਅਨੰਦਪੁਰ ਸਾਹਿਬ
, ਪੰਜਾਬ, ਭਾਰਤ।
ਈ-ਮੇਲ [email protected], [email protected], [email protected]
ਟੈਲੀਫੋਨ: 01887-292286