ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.)

ਸੰਨੀ ਓਬਰਾਏ ਵਿਵੇਕ ਸਦਨ
ਐਡਵਾਂਸ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼
ਸ੍ਰੀ ਅਨੰਦਪੁਰ ਸਾਹਿਬ

ਵਿੱਦਿਆ ਸਾਗਰ ਪੱਤ੍ਰਿਕਾ

ਡਾ. ਐਸ. ਪੀ. ਸਿੰਘ ਓਬਰਾਏ

ਸਰਪ੍ਰਸਤ
ਮੈਨੇਜਿੰਗ ਟਰੱਸਟੀ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ।
ਸਰਪ੍ਰਸਤ / ਪ੍ਰਕਾਸ਼ਕ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.)
ਮੁੱਖ ਦਫ਼ਤਰ: ਮਕਾਨ. ਨੰ. 4177, ਅਰਬਨ ਅਸਟੇਟ,ਫੇਸ 2. ਪਟਿਆਲਾ
ਫ਼ੋਨ -0175-2284177, ਮੋਬਾਇਲ -9815588000
ਵੈੱਬਸਾਈਟ: http://sarbatdabhalatrust.com/

ਸਲਾਹਕਾਰ ਬੋਰਡ

ਡਾ. ਰਾਜ ਬਹਾਦੁਰ

ਵਾਈਸ ਚਾਂਸਲਰ
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ।

ਡਾ. ਬਲਕਾਰ ਸਿੰਘ

ਸ਼੍ਰੋਮਣੀ ਸਾਹਿਤਕਾਰ
ਪੰਜਾਬੀ ਯੂਨੀਵਰਸਿਟੀ ਪਟਿਆਲਾ।

ਡਾ. ਸਰਬਜਿੰਦਰ ਸਿੰਘ

ਮੁਖੀ, ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ
ਪੰਜਾਬ ਯੂਨੀਵਰਸਿਟੀ, ਪਟਿਆਲਾ।

ਡਾ. ਜੋਰਾ ਸਿੰਘ

ਵਾਈਸ ਚਾਂਸਲਰ
ਦੇਸ਼ ਭਗਤ ਯੂਨੀਵਰਸਿਟੀ, ਪੰਜਾਬ।

ਡਾ. ਅਮਰਜੀਤ ਸਿੰਘ ਗਿੱਲ

ਸਾਬਕਾ ਡਾਇਰੈਕਟਰ
ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ

ਪ੍ਰੋ.(ਡਾ.) ਕਰਮਜੀਤ ਸਿੰਘ

ਵਾਈਸ ਚਾਂਸਲਰ
ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ, ਪਟਿਆਲਾ

ਡਾ. ਦਵਿੰਦਰ ਸਿੰਘ

ਵਾਈਸ ਚਾਂਸਲਰ
ਚੰਡੀਗੜ੍ਹ ਯੂਨੀਵਰਸਿਟੀ, ਪੰਜਾਬ

ਡਾ. ਜਸਪਾਲ ਕੌਰ ਕਾਂਗ

ਪ੍ਰੋਫੈਸਰ ਅਤੇ ਮੁਖੀ
ਗੁਰੂ ਨਾਨਕ ਸਿੱਖ ਸਟੱਡੀਜ਼ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ।

ਡਾ. ਮਨਜੀਤ ਸਿੰਘ ਨਿੱਝਰ

ਵਾਈਸ ਚਾਂਸਲਰ
ਸਾਬਕਾ ਪ੍ਰੋਫੈਸਰ, ਰਜਿਸਟਰਾਰ ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪ੍ਰੋ.(ਡਾ.) ਮੁਕੇਸ਼ ਠੱਕਰ

ਪ੍ਰੋਫੈਸਰ ਅਤੇ ਡੀਨ
ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੰਪਾਦਕੀ ਮੰਡਲ 

ਮੁਖ ਸੰਪਾਦਕ

ਡਾ. ਸੋਨਦੀਪ ਮੋਂਗਾ

ਪ੍ਰੋਫੈਸਰ ਅਤੇ ਮੁਖੀ
ਸੰਨੀ ਓਬਰਾਏ ਵਿਵੇਕ ਸਦਨ:
ਐਡਵਾਂਸ ਇੰਸਟੀਚਿਊਟ ਆਫ ਸੋਸ਼ਲ ਸਾਇੰਸਜ਼
ਸ੍ਰੀ ਅਨੰਦਪੁਰ ਸਾਹਿਬ, ਪੰਜਾਬ, ਭਾਰਤ
[email protected]
[email protected]

ਸੰਪਾਦਕੀ - ਮੰਡਲ ਮੈਂਬਰ

ਲੜੀ ਨੰ.

ਨਾਮ

ਦੇਸੀਗਨੇਸ਼ਨ

1

ਡਾ. ਭੁਪਿੰਦਰ ਕੌਰ

ਡਾਇਰੈਕਟਰ, ਸੱਨੀ ਓਬਰਾਏ ਵਿਵੇਕ ਸਦਨ: ਖੋਜਵਾਂ ਇੰਸਟੀਚਿਊਟ ਆਫ਼ ਸੋਸ਼ਲ ਸਾਈਂਸਜ਼, ਸ੍ਰੀ ਆਨੰਦਪੁਰ ਸਾਹਿਬ।

2

ਡਾ. ਅਨਵਰ ਚਿਰਾਗ

ਮੁਖੀ ਭਾਸ਼ਾ ਵਿਭਾਗ ਅਤੇ ਪੰਜਾਬੀ ਕੌਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

3

ਡਾ. ਦਵਿੰਦਰ ਸਿੰਘ

ਐਸੋਸੀਏਟ ਪ੍ਰੋਫ਼ੈਸਰ ਭਾਸ਼ਾ ਵਿਭਾਗ ਅਤੇ ਪੰਜਾਬੀ ਕੈਸਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

4

ਡਾ. ਮਨਜਿੰਦਰ ਸਿੰਘ

ਐਸੋਸੀਏਟ ਪ੍ਰੋਫ਼ੈਸਰ ਅਤੇ ਮੁਖੀ, ਪੰਜਾਬੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ।

5

ਡਾ. ਪਰਮਜੀਤ ਕੌਰ ਸਿੱਧੂ

ਅਸਿਸਟੈਂਟ ਪ੍ਰੋਫ਼ੈਸਰ, ਪੰਜਾਬੀ ਵਿਭਾਗ, ਕੁੱਕਸ਼ੇਤ੍ਰਾ ਯੂਨੀਵਰਸਿਟੀ।

6

ਡਾ. ਸੰਦੀਪ ਕੌਰ

ਅਸਿਸਟੈਂਟ ਪ੍ਰੋਫ਼ੈਸਰ, ਗੁਰੂ ਨਾਨਕ ਸਟੱਡੀਜ਼ ਡਿਪਾਰਟਮੈਂਟ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪੰਜਾਬ।

7

ਡਾ. ਸਰਬਜੀਤ ਸਿੰਘ

ਅਸਿਸਟੈਂਟ ਪ੍ਰੋਫ਼ੈਸਰ, ਪੰਜਾਬੀ ਵਿਭਾਗ, ਖਾਲਸਾ ਕਾਲਜ, ਪਟਿਆਲਾ।

8

ਡਾ. ਇੰਦਰਜੀਤ ਕੌਰ

ਅਸਿਸਟੈਂਟ ਪ੍ਰੋਫ਼ੈਸਰ, ਮੁਖੀ ਪੰਜਾਬੀ ਵਿਭਾਗ, ਖਾਲਸਾ ਕਾਲਜ ਬਰਾਏ ਬੈਨਾਂ ਸਿੱਧਵਾਂ ਖੁਰਦ (ਲੁਧਿਆਣਾ)

ਮਾਹਰ ਸਮੀਖਿਆ ਪੈਨਲ

ਡਾ. ਹਰੀ ਸਿੰਘ

ਸਾਬਕਾ ਪ੍ਰੋਫੈਸਰ, ਹਿਸਟਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਜਾਬ

ਡਾ. ਭੁਪਿੰਦਰ ਸਿੰਘ

ਪ੍ਰੋਫੈਸਰ, ਕਾਨੂੰਨ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਡਾ. ਗੁਰਪਾਲ ਸਿੰਘ

ਪ੍ਰੋਫੈਸਰ ਅਤੇ ਮੁਖੀ ਗੁਰੂ ਰਵਿਦਾਸ ਚੇਅਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਪੰਜਾਬ।

ਡਾ. ਜਸਬੀਰ ਕੌਰ

ਸਾਬਕਾ ਪ੍ਰੋਫੈਸਰ ਅਤੇ ਡੀਨ, ਭਾਸ਼ਾ ਫੈਕਲਟੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪ੍ਰਿੰਸੀਪਲ, ਗੁਰਮਤਿ ਕਾਲਜ ਪਟਿਆਲਾ।

ਡਾ. ਸ਼ਿਵਾਨੀ ਸ਼ਰਮਾ

ਪ੍ਰੋਫੈਸਰ ਅੰਗਰੇਜ਼ੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਜਾਬ।

ਡਾ. ਪ੍ਰਭਲੀਨ ਸਿੰਘ

ਪ੍ਰਬੰਧਨ ਅਤੇ ਇੰਜਨਿਅਰਿੰਗ ਵਿਭਾਗ ਪ੍ਰਬੰਧਕੀ ਅਫ਼ਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਜਾਬ।

ਡਾ. ਗੁਰਪ੍ਰੀਤ ਕੌਰ

ਪ੍ਰੋਫੈਸਰ ਪੰਜਾਬੀ ਵਿਭਾਗ, ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ, ਪੰਜਾਬ।

ਡਾ. ਮਨਜੀਤ ਸਿੰਘ ਘੁੰਮਣ

ਮੁਖੀ ਕਾਮਰਸ ਵਿਭਾਗ, ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ, ਪੰਜਾਬ।

ਡਾ. ਪਵਨ ਕੁਮਾਰ

ਸੰਤ ਪ੍ਰੇਮ ਸਿੰਘ ਮੁਰਾਰੇ ਵਾਲੇ ਚੇਅਰ, ਗੁਰੂ ਨਾਨਕ ਦੇਵ ਯੂਨੀਵਰਸਿਟੀ।

ਡਾ. ਸੁਖਦੇਵ ਸਿੰਘ

ਅਸਿਸਟੈਂਟ ਪ੍ਰੋਫੈਸਰ, ਸ੍ਰੀ ਗੁਰੂ ਨਾਨਕ ਦੇਵ ਪੰਜਾਬ ਸਟੇਟ ਉਪਨ ਯੂਨੀਵਰਸਿਟੀ, ਪਟਿਆਲਾ।

ਡਾ. ਦੀਪਸ਼ਿਖਾ

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ।

ਪ੍ਰਕਾਸ਼ਨ ਨੀਤੀ

ਵਿੱਦਿਆ ਸਾਗਰ ਪੱਤ੍ਰਿਕਾ: ਬਹੁਭਾਸ਼ਾਈ ਛਿਮਾਹੀ ਸਮਾਜ ਵਿਗਿਆਨਕ ਮਾਹਰ ਸਮੀਖਿਆ ਪਤ੍ਰਿਕਾ ਲੇਖਕ/ਖੋਜਕਰਤਾ ਦੇ ਨਿੱਜੀ ਪ੍ਰਗਟਾਵੇ ਦੀ ਸੁਰੱਖਿਆ ਲਈ ਵਚਨ ਬੱਧ ਹੈ। ਪਤ੍ਰਿਕਾ ਨੂੰ ਵੈਬ ਪੇਜ਼ ’ਤੇ ਅਪਲੋਡ ਕਰਨ ਲਈ ਲਿਖਾਰੀ ਤੋਂ ਨਿਮਨਲਿਖਤ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ:

  • ਲੇਖਕ/ਖੋਜਕਰਤਾ ਦਾ ਨਾਮ
  • ਸੰਬੰਧਿਤ ਸੰਸਥਾ ਦਾ ਨਾਮ
  • ਸੰਪਰਕ, ਈ ਮੇਲ ਸਹਿਤ
  • ਵਿੱਦਿਅਕ ਯੋਗਤਾ
  • ਅਹੁਦਾ

ਇਹ ਸਾਰੀ ਜਾਣਕਾਰੀ ਬੇਹਤਰ ਸੇਵਾ ਲਈ ਲੋੜੀਂਦੀ ਹੈ।

ਸੰਪਾਦਕੀ ਮੰਡਲ ਦੀ ਜ਼ਿੰਮੇਵਾਰੀ

  • ਮੁਖ ਸੰਪਾਦਕ ਅਤੇ ਪਤ੍ਰਿਕਾ ਦੇ ਸਾਰੇ ਉਪ ਸੰਪਾਦਕਾਂ ਦੀ ਜ਼ਿੰਮੇਵਾਰੀ ਹੈ ਕਿ ਕਿਹੜਾ ਖੋਜ ਪੱਤਰ ਮਾਹਰ ਸਮੀਖਿਆ ਉਪਰੰਤ ਪਤ੍ਰਿਕਾ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ।
  • ਮੁਖ ਸੰਪਾਦਕ ਅਤੇ ਉਪ ਸੰਪਾਦਕ ਅਕਾਦਮਿਕ ਪੱਧਰ ਨੂੰ ਹੀ ਸਾਹਮਣੇ ਰੱਖ ਕੇ ਸਮੀਖਿਆ ਕਰਨਗੇ, ਰੰਗ, ਨਸਲ, ਧਰਮ ਦਾ ਭੇਦ ਉਨ੍ਹਾਂ ਦਾ ਵਿਸ਼ਾ ਨਹੀਂ ਹੋ ਸਕਦਾ।
  • ਸੰਪਾਦਕੀ ਮੰਡਲ ਖੋਜ ਦੇ ਤੱਥਾਂ ਦੀ ਛਾਣਬੀਣ ਲਈ ਕਿਸੇ ਹੋਰ ਮਾਹਰ ਜਾਂ ਸਾਧਨ ਤੋਂ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।
  • ਸੰਪਾਦਕੀ ਮੰਡਲ ਦੁਆਰਾ ਸੋਧਿਆ ਹੋਇਆ ਜਾਂ ਅਪ੍ਰਕਾਸ਼ਿਤ ਵਿਸ਼ਾ ਕਿਸੇ ਵੀ ਤਰ੍ਹਾਂ ਹੋਰ ਕਿਤੇ ਪ੍ਰਕਾਸ਼ਿਤ ਕਰਨ ਦਾ ਅਧਿਕਾਰ ਨਹੀਂ ਹੋਵੇਗਾ

ਸਮੀਖਿਅਕਾਂ ਦੀ ਜ਼ਿੰਮੇਵਾਰੀ

  • ਲੇਖਕਾਂ ਨਾਲ ਸੰਵਾਦ ਕਰਕੇ ਸਮੀਖਿਆ ਪ੍ਰਕ੍ਰਿਆ ਨੂੰ ਸੰਪਾਦਕੀ ਫੈਸਲੇ ਤੱਕ ਪਹੁੰਚਾਉਣ, ਸਮੀਖਿਅਕਾਂ ਦੀ ਜ਼ਿਮੇਵਾਰੀ ਹੋਵੇਗੀ।
  • ਲੇਖਕ ਦੀ ਖੋਜ ਪੱਤਰ ਨੂੰ ਸੋਧਣ ਲਈ ਜਿੱਥੇ ਵੀ ਜ਼ਰੂਰਤ ਹੋਵੇ ਦਿਸ਼ਾ ਪ੍ਰਦਾਨ ਕਰਨੀ।
  • ਜੇ ਸਮੀਖਿਅਕ ਨੂੰ ਸੋਧ ਪ੍ਰਕ੍ਰਿਆ ਕਰਨ ਵਿੱਚ ਅਸਮਰੱਥਾ ਲੱਗੇ ਤਾਂ ਮੁਖ ਸੰਪਾਦਕ ਨੂੰ ਇਸ ਸੰਬੰਧੀ ਸੂਚਨਾ ਦੇਣੀ ਅਤਿ ਜ਼ਰੂਰੀ ਹੋਵੇਗੀ।
  • ਸਮੀਖਿਅਕ, ਸਮੀਖਿਆ ਪ੍ਰਕ੍ਰਿਆ ਦੌਰਾਨ ਕਿਸੇ ਵਿਸ਼ੇਸ਼ ਵਿਅਕਤੀ ਪ੍ਰਤੀ ਕਿਸੇ ਵੀ ਤਰ੍ਹਾਂ ਦਾ ਨਿੱਜੀ ਹਿੱਤ ਨਹੀਂ ਰੱਖ ਸਕਦਾ।
  • ਸਮੀਖਿਅਕ ਦੀ ਜ਼ਿੰਮੇਵਾਰੀ ਹੈ ਕਿ ਉਹ ਇਹ ਨਿਸ਼ਚਿਤ ਕਰੇ ਕਿ ਲੇਖਕ ਨੇ ਖੋਜ ਹਵਾਲਿਆਂ ਸਹਿਤ ਪ੍ਰਮਾਣਿਕ ਤੌਰ ’ਤੇ ਸੰਪੂਰਨ ਕੀਤੀ ਹੈ।

ਲੇਖਕ ਦੀ ਜ਼ਿੰਮੇਵਾਰੀ

  • ਲੇਖਕ ਦੁਆਰਾ ਖੋਜ ਪੱਤਰ ਦੀ ਪ੍ਰਸਤੁਤੀ
  • ਜ਼ਰੂਰ ਹੀ ਸਹੀ, ਮੌਲਿਕ ਅਤੇ ਤੱਥ ਅਧਾਰਿਤ ਹੋਣੀ ਚਾਹੀਦੀ ਹੈ।
  • ਇਹ ਯਕੀਨੀ ਬਣਾਇਆ ਜਾਵੇ ਕਿ ਖੋਜ ਪੱਤਰ ਵਿਚਲਾ ਵਿਸ਼ਾ ਵਸਤੂ ਕਿਸੇ ਦੀ ਨਕਲ ਜਾਂ ਉਤਾਰਾ ਨਾ ਹੋਵੇ, ਸਗੋਂ ਹਵਾਲਿਆਂ ਸਹਿਤ ਹੋਵੇ।
  • ਇੱਕ ਖੋਜ ਪੱਤਰ ਨੂੰ ਇੱਕ ਸਮੇਂ ਇਹ ਹੀ ਪਤ੍ਰਿਕਾ ਵਿੱਚ ਦਰਜ ਕਰਵਾਇਆ ਜਾਵੇ।

ਖੋਜ ਦਾ ਖੇਤਰ

ਇਹ ਖੋਜ ਕੇਂਦਰ ਸਮਾਜ ਵਿਗਿਆਨ ਨਾਲ ਸੰਬੰਧਿਤ ਵਿਸ਼ਿਆਂ ਤੇ ਖੋਜ ਕਾਰਜ ਕਰਨ ਲਈ ਤਤਪਰ ਹੈ। ਜਿਸ ਰਾਹੀਂ ਮਨੁੱਖੀ ਵਿਕਾਸ ਸੰਸਕ੍ਰਿਤੀ ਦੇ ਵਿਅਕਤੀਗਤ ਅਤੇ ਸਮੂਹਿਕ ਰੂਪ ਵਿੱਚ ਸੱਭਿਆਚਾਰਕ ਵਿਕਾਸ ਦਾ ਅਧਿਐਨ ਪ੍ਰਸਤੁਤ ਕਰਨ ਲਈ ਯਤਨਸ਼ੀਲ ਹੋਵੇਗਾ ਜਿਸ ਦੇ ਅੰਤਰਗਤ ਬਹੁ ਅਨੁਸ਼ਾਸਨੀ ਵਿਸ਼ੇ ਖੋਜੇ ਜਾਣਗੇ ਜਿਵੇਂ:

  • ਭਾਸ਼ਾ ਵਿਗਿਆਨ
  • ਸਾਹਿਤ ਅਤੇ ਸੰਬੰਧਿਤ ਇਤਿਹਾਸ
  • ਸਮਾਜ ਵਿਗਿਆਨ
  • ਦਰਸ਼ਨ ਸ਼ਾਸਤਰ
  • ਧਰਮ ਅਧਿਐਨ
  • ਸੰਚਾਰ
  • ਸੰਗੀਤ ਸ਼ਾਸਤਰ
  • ਇਤਿਹਾਸ
  • ਰਾਜਨੀਤੀ ਸ਼ਾਸਤਰ
  • ਅਰਥ ਸ਼ਾਸਤਰ
  • ਸਿੱਖਿਆ ਸ਼ਾਸਤਰ
  • ਭੂ-ਵਿਗਿਆਨ/ ਭੂਗੋਲ
  • ਕਾਨੂੰਨ
  • ਜਨਤਕ ਸਿਹਤ ਪ੍ਰਬੰਧ
  • ਲੋਕ ਪ੍ਰਸ਼ਾਸਨ
  • ਸੁਰੱਖਿਆ

ਖੋਜ ਪੱਤਰ ਦੀ ਤਿਆਰੀ ਅਤੇ ਦਰਜ ਕਰਵਾਉਣ ਲਈ ਖੋਜਕਰਤਾ ਲਈ ਹਦਾਇਤਾਂ

ਵਿਆਖਿਆ ਪੱਤਰ (ਕਵਰ ਲੈਟਰ)

ਹਰੇਕ ਖੋਜ ਪੱਤਰ ਨੂੰ ਦਰਜ ਕਰਵਾਉਣ ਲੱਗਿਆਂ ਖੋਜ ਕਰਤਾ ਨੂੰ ਆਪਣੇ ਦੁਆਰਾ ਕੀਤੇ ਕਾਰਜ ਮਹੱਤਵ ਅਤੇ ਵੱਖਰਤਾ ਦਰਸਾਉਣ ਲਈ ਵਿਆਖਿਆ ਪੱਤਰ ਨੱਥੀ ਕਰਨਾ ਹੁੰਦਾ ਹੈ ਜਿਸ ਵਿੱਚ

  • ਸਭ ਸਹਿ ਖੋਜਾਰਥੀਆਂ ਦੇ ਹਸਤਾਖਰ
  • ਪਹਿਲਾਂ ਕੀਤੇ ਗਏ ਖੋਜ ਕਾਰਜਾਂ ਦਾ ਵੇਰਵਾ ਦਿੱਤਾ ਜਾਣਾ ਜ਼ਰੂਰੀ ਹੈ।

ਮਾਹਰ ਸਮੀਖਿਆ ਨੀਤੀ

ਵਿੱਦਿਆ ਸਾਗਰ ਪੱਤ੍ਰਿਕਾ ਮਾਹਰ ਸਮੀਖਿਆ ਪੱਤਰ ਹੈ। ਖੋਜ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਮੁੱਖ ਸੰਪਾਦਕ ਇਸ ਨੂੰ ਪੁਨਰ ਵਿਚਾਰ ਰੀਵਿਊ ਲਈ ਭੇਜਦਾ ਹੈ। ਰੀਵਿਊ ਉਪਰੰਤ ਹੀ ਮੁਖ ਸੰਪਾਦਕ ਇਸ ਦੀ ਪ੍ਰਕਾਸ਼ਨਾ ਨਿਸ਼ਚਿਤ ਕਰਦਾ ਹੈ ਕਿ ਇਹ ਪੱਤ੍ਰਿਕਾ ਮਾਪਦੰਡਾਂ ’ਤੇ ਪੂਰਾ ਉਤਰਦਾ ਹੈ ਜਾਂ ਨਹੀਂ ਇਸ ’ਤੇ  ਦੁਬਾਰਾ ਖੋਜ ਦੀ ਜ਼ਰੂਰਤ ਹੈ, ਦੁਬਾਰਾ ਦਰਜ ਕਰਵਾਉਣਾ ਪਵੇਗਾ ਜਾਂ ਨਹੀਂ ਦੀ ਲੇਖਕ ਨੂੰ ਸੂਚਨਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਇਹ ਪੂਰੀ ਪੜਤਾਲ ਪ੍ਰਣਾਲੀ ਨਿਸ਼ਚਿਤ ਕਰਦੀ ਹੈ ਇਹ ਕਿ ਖੋਜ ਪੱਤਰ ਦੀ ਪ੍ਰਕਾਸ਼ਨਾ ਸੰਭਵ ਹੈ ਜਾਂ ਨਹੀਂ ਇਹ ਅੰਤਿਮ ਫੈਸਲਾ ਮੁਖ ਸੰਪਾਦਕ ਕਰਦਾ ਹੈ।

ਪੱਤ੍ਰਿਕਾ ਦੀ ਪ੍ਰਕਾਸ਼ਨਾ ਨੀਤੀ

ਵਿੱਦਿਆ ਸਾਗਰ ਪੱਤ੍ਰਿਕਾ ਸਾਹਿਤਕ ਚੋਰੀ ਦੇ ਸਖਤ ਖਿਲਾਫ ਹੈ ਤੇ ਇਸ ਪ੍ਰਤੀ ਸਭ ਹੱਕ ਰਾਖਵੇਂ ਹਨ।

ਖੋਜ ਨਿਯਮਾਂ ਦੀ ਪਾਲਣਾ

ਖੋਜ ਕਰਤਾ ਦੁਆਰਾ ਅਧਿਕਾਰਤ ਹਵਾਲੇ ਅਤੇ ਟਿੱਪਣੀਆਂ ਨੂੰ ਦਰਜ ਕਰਨ ਦੀ ਪ੍ਰਾਥਮਿਕ ਤੌਰ ’ਤੇ ਸੰਬੰਧਿਤ ਲੇਖਕ ਤੋਂ ਆਗਿਆ ਲੈਣਾ ਅਤਿ ਆਵੱਸ਼ਕ ਹੈ।

ਖੋਜ ਪੱਤਰ ਲਈ ਨਿਯਮ

  • ਖੋਜ ਪੱਤਰ ਹਵਾਲਿਆਂ ਸਹਿਤ 5000 ਸ਼ਬਦਾਂ ਤੋਂ ਵੱਧ ਕੇ ਨਹੀਂ ਹੋਣਾ ਚਾਹੀਦਾ। ਕਿਸੇ ਹੋਰ ਪੱਤ੍ਰਿਕਾ ਵਿੱਚ ਪ੍ਰਕਾਸ਼ਿਤ ਮੌਲਿਕ ਖੋਜ ਪੱਤਰ, ਇਸ ਪੱਤ੍ਰਿਕਾ ਵਿੱਚ ਸ਼ਾਮਿਲ ਨਹੀਂ ਕੀਤਾ ਜਾਵੇਗਾ।
  • ਹਰੇਕ ਖੋਜ ਪੱਤਰ ਨਾਲ 200 ਸ਼ਬਦਾਂ ਦਾ ਅਮੂਰਤ (ਐਬਸਟ੍ਰੈਕਟ) ਹੋਣਾ ਚਾਹੀਦਾ ਹੈ ਜੋ ਖੋਜ ਪੱਤਰ ਦੀ ਸੰਖੇਪ ਵਿਆਖਿਆ ਦੀ ਪ੍ਰਸਤੁਤੀ ਕਰਦਾ ਹੋਵੇ।
  • ਅਮੂਰਤ ਵਜੋਂ ਸੰਖੇਪ ਵਿਆਖਿਆ ਦੇ ਨਾਲ ਨਾਲ ਪੰਜ ਕੂੰਜੀ ਸ਼ਬਦ ਵੀ ਦਰਸਾਏ ਹੋਣੇ ਚਾਹੀਦੇ ਹਨ, ਜੋ ਕਿ ਕਾਰਜ ਦੇ ਮਹੱਤਵ ਨੂੰ ਪੇਸ਼ ਕਰਨ।
  • ਪੁਸਤਕ ਰੀਵਿਊ ਲਈ ਚੰਗੀਆਂ ਮਿਆਰੀ ਪੁਸਤਕਾਂ ਦੀ ਚੋਣ ਜ਼ਰੂਰੀ ਹੈ। ਸੰਪਾਦਕੀ ਮੰਡਲ ਅਜਿਹੇ ਪੁਸਤਕ ਰੀਵਿਊ ਲਈ ਪੁਸਤਕਾਂ ਦੀ ਚੋਣ ਤੇ ਵੀ ਰਾਏ ਦੇ ਸਕਦਾ ਹੈ।

ਮੁੱਖ ਪੰਨਾ

  • ਖੋਜ ਪੱਤਰ ਦਾ ਮੁੱਖ ਪੰਨਾ ਸੰਪਾਦਕੀ ਮੰਡਲ ਦੀ ਸਹੂਲਤ ਲਈ ਸਪਸ਼ਟ ਹੋਣਾ ਚਾਹੀਦਾ ਹੈ।
  • ਖੋਜ ਪੱਤਰ ਦਾ ਵਿਸ਼ਾ (45 ਅੱਖਰਾਂ ਤੋਂ ਵੱਧ ਕੇ ਨਹੀਂ ਹੋਣਾ ਚਾਹੀਦਾ)
  • ਖੋਜ ਕਰਤਾ ਦਾ ਨਾਮ, ਪਤਾ, ਅਹੁਦਾ, ਫੋਨ, ਈ-ਮੇਲ ਦਾ ਵੇਰਵਾ
  • ਜਮ੍ਹਾਂ ਕਰਵਾਉਣ ਦੀ ਮਿਤੀ
  • ਹਵਾਲੇ ਅਤੇ ਖੋਜ ਸਮੱਗਰੀ ਦਾ ਵੇਰਵਾ

ਖੋਜ ਪੱਤਰ ਦੀ ਤਿਆਰੀ ਲਈ ਨਿਯਮ

ਇਹ ਪੱਤ੍ਰਿਕਾ ਬਹੁ ਭਾਸ਼ਾਈ ਹੈ, ਵਿਭਿੰਨ ਭਾਸ਼ਾਵਾਂ ਵਿੱਚ ਖੋਜ ਪੱਤਰ ਭੇਜੇ ਜਾ ਸਕਦੇ ਹਨ ਜੋ ਕਿ ਵਿਆਕਰਣਕ ਤੌਰ ’ਤੇ ਉੱਚਿਤ ਹੋਵੇ ਆਵੱਸ਼ਕ ਹਨ।

ਅੰਗਰੇਜ਼ੀ ਲਈ

ਫੋਂਟ: ਨਿਊ ਟਾਈਮਜ਼ ਰੋਮਨ

ਸਾਈਜ਼: 12

ਪੰਜਾਬੀ ਲਈ 

ਫੋਂਟ: ਅਸੀਸ

ਸਾਈਜ਼: 12

ਹਿੰਦੀ ਲਈ 

ਫੋਂਟ: ਕਰੁਤੀਦੇਵ

ਸਾਈਜ਼: 12

ਅਤੇ ਹੋਰ ਭਾਸ਼ਾਵਾਂ ਲਈ ਯੂਨੀਕੋਡ ਪ੍ਰਣਾਲੀ ਦੇ ਤਹਿਤ ਖੋਜ ਪੱਤਰ ਭੇਜੇ ਜਾ ਸਕਦਾ ਹਨ।

  • ਇੱਕ ਲਾਈਨ ਦੀ ਸਪੇਸ ਸੱਤਰਾਂ ਅਤੇ ਪੈਰ੍ਹੇ ਦੋਵਾਂ ਲਈ ਜ਼ਰੂਰੀ ਹੈ।
  • ਖੋਜ ਨਿਯਮਾਵਲੀ ਦਾ ਪ੍ਰਯੋਗ ਆਵੱਸ਼ਕ ਹੈ।
  • ਖੋਜ ਕਾਰਜ ਸਿੱਟਿਆਂ ਅਤੇ ਹਵਾਲਿਆਂ ਸਹਿਤ ਨਿਰਣਾਇਕ ਹੋਣਾ ਚਾਹੀਦਾ ਹੈ।
  • ਪੈਰੀ ਹਵਾਲੇ ਤੇ ਅਖੀਰੀ ਹਵਾਲੇ (ਐਂਡ ਨੋਟਸ ਅਤੇ ਫੁੱਟ ਨੋਟਸ)

ਖੋਜ ਪੱਤਰ  ਦੇ ਅੰਤ ਵਿੱਚ ਹੀ ਹਵਾਲੇ ਅੰਕਿਤ ਹੋਣੇ ਚਾਹੀਦੇ ਹਨ, ਪੈਰੀ ਹਵਾਲੇ ਸਵੀਕਾਰ ਨਹੀਂ ਕੀਤੇ ਜਾਣਗੇ।

ਕਿਸੇ ਵੀ ਤਰ੍ਹਾਂ ਦੀ ਅਕ੍ਰਿਤੀ, ਕਲਾਕ੍ਰਿਤੀ ਜਾਂ ਗ੍ਰਾਫਿਕ ਪੇਸ਼ਕਾਰੀ ਦਰਜ ਕਰਵਾਉਣ ਸੰਬੰਧੀ ਨਿਯਮ

  • ਹਰੇਕ ਟੇਬਲ ਅਤੇ ਗ੍ਰਾਫ ਦਾ ਉਪਰਲੇ ਪਾਸੇ ਵਿਸ਼ੇਸ਼ ਤੌਰ ’ਤੇ ਅੰਕਿਤ ਕੀਤਾ ਜਾਣਾ ਚਾਹੀਦਾ ਹੈ।
  • ਅੰਕਿਤ ਕੀਤੇ ਗਏ ਟੇਬਲ ਗ੍ਰਾਫਾਂ ਵਿੱਚ ਦੁਹਰਾਓ ਨਹੀਂ ਹੋਣਾ ਚਾਹੀਦਾ।
  • ਫੋਟੋਆਂ ਅਤੇ ਆਕ੍ਰਿਤੀ ਦਾ ਅੰਤ ਵਿੱਚ ਅੰਕਣ ਸਹਿਤ ਵੇਰਵਾ ਪੇਸ਼ ਕੀਤਾ ਹੋਣਾ।

ਪੁਸਤਕ ਰੀਵਿਊ ਲਈ ਨਿਯਮ

  • ਕਿਸ ਵੀ ਪੁਸਤਕ ਰੀਵਿਊ ਲਈ ਸ਼ਬਦਾਂ ਦੀ ਸੀਮਾ 2500 ਸ਼ਬਦ ਹੋਵੇਗੀ ਅਤੇ ਪੁਸਤਕ ਨਾਲ ਸੰਬੰਧਿਤ ਵੇਰਵੇ ਦੇਣੇ ਅਤਿ ਆਵੱਸ਼ਕ ਹੋਣਗੇ। ਜਿਵੇਂ ਕਿ
  • ਪੁਸਤਕ ਰਚੈਤਾ ਦਾ ਨਾਮ
  • ਪ੍ਰਕਾਸ਼ਕ ਦਾ ਵੇਰਵਾ
  • ਪ੍ਰਕਾਸ਼ਨਾ ਸਥਾਨ
  • ਪ੍ਰਕਾਸ਼ਨਾ ਵਰ੍ਹਾ
  • ਪੰਨਿਆਂ ਦੀ ਗਿਣਤੀ
  • ਪੁਸਤਕ ਦੀ ਕੀਮਤ
  • ਸਰਵਰਕ ਦੀ ਤਸਵੀਰ

ਅੰਤ ਵਿੱਚ ਰੀਵਿਊਕਾਰਾਂ ਦਾ ਵੇਰਵਾ ਹੋਣਾ ਚਾਹੀਦਾ ਹੈ ਜਿਵੇਂ ਕਿ ਨਾਮ, ਅਹੁਦਾ, ਸੰਸਥਾ ਦਾ ਵੇਰਵਾ

ਮਾਹਰ ਸਮੀਖਿਆ ਨੀਤੀ

  • ਵਿੱਦਿਆ ਸਾਗਰ ਪੱਤ੍ਰਿਕਾ ਇੱਕ ਮਾਹਰ ਸਮੀਖਿਆ ਪੱਤ੍ਰਿਕਾ ਹੈ। ਖੋਜ ਕਾਰਜ ਪ੍ਰਾਪਤ ਹੋਣ ਉਪਰੰਤ ਮੁਖ ਸੰਪਾਦਕ ਇਸ ਨੂੰ ਸਮੀਖਿਆ ਤੇ ਮੁਲਾਂਕਣ ਵਾਸਤੇ ਭੇਜਦਾ ਹੈ ਇਹ ਉਸਦਾ ਨਿਰਣਾ ਹੈ ਕਿ ਉਹ ਕਿਸ ਵਿਸ਼ਾ ਮਾਹਰ ਕੋਲ ਸੰਬੰਧਿਤ ਖੋਜ ਕਾਰਜ ਨੂੰ ਭੇਜਦਾ ਹੈ। ਫਿਰ ਵਿਸ਼ਾ ਮਾਹਰ ਮੁਖ ਸੰਪਾਦਕ ਨੂੰ ਸਮੀਖਿਆ ਦੇ ਵੇਰਵੇ ਭੇਜਦੇ ਹਨ ਸੋਧ ਕਰਨ ਵਾਲੇ ਖੋਜ ਕਾਰਜ ਮੁੜ ਖੋਜ ਕਰਤਾਵਾਂ ਨੂੰ ਭੇਜੇ ਜਾਂਦੇ ਹਨ ਅਤੇ ਪ੍ਰਕਾਸ਼ਨ ਲਈ ਉਪਯੁਕਤ ਖੋਜ ਕਾਰਜਾਂ ਨੂੰ ਪ੍ਰਕਾਸ਼ਨ ਲੜੀ ਵਿੱਚ ਰਾਖਵਾਂ ਕਰ ਦਿੱਤਾ ਜਾਂਦਾ ਹੈ। ਇਸ ਸਬੰਧੀ ਅੰਤਿਮ ਅਧਿਕਾਰ ਮੁਖ ਸੰਪਾਦਕ ਕੋਲ ਹੁੰਦਾ ਹੈ।
  • ਇਹ ਪੱਤ੍ਰਿਕਾ ਛਿਮਾਹੀ ਪੱਤਰ ਹੈ ਜੋ ਸਲਾਨਾ ਦੋ ਵਾਰ ਪ੍ਰਕਾਸ਼ਿਤ ਕੀਤਾ ਜਾਂਦਾ ਹੈ।
  • ਮਈ ਜੂਨ 2020 ਦੇ ਅਗਲੇ ਅੰਕ ਲਈ ਖੋਜ ਪੱਤਰ ਜਮ੍ਹਾਂ ਕਰਵਾਏ ਜਾ ਸਕਦੇ ਹਨ।
  • ਇਹ ਖੋਜ ਪੱਤਰ ਇਸ ਖੋਜ ਕੇਂਦਰ ਦੀ ਈ ਮੇਲ [email protected] ’ਤੇ ਭੇਜੇ ਜਾ ਸਕਦੇ ਹਨ।

(ਖੋਜ ਪੱਤਰ ਭੇਜਣ ਤੋਂ ਪਹਿਲਾਂ ਲੇਖਕ ਉਪਰੋਕਤ ਨਿਯਮਾਂ ਅਤੇ ਹਦਾਇਤਾਂ ਵੱਲ ਜ਼ਰੂਰ ਧਿਆਨ ਦੇਣ)

ਸਾਡਾ ਪਤਾ

ਸੰਨੀ ਓਬਰਾਏ ਵਿਵੇਕ ਸਦਨ: ਐਡਵਾਂਸ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼ ਸ੍ਰੀ ਅਨੰਦਪੁਰ ਸਾਹਿਬ , ਪੰਜਾਬ, ਭਾਰਤ।
ਈ-ਮੇਲ [email protected], [email protected], [email protected]
ਟੈਲੀਫੋਨ: 01887-292286