ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.)

ਸੰਨੀ ਓਬਰਾਏ ਵਿਵੇਕ ਸਦਨ
ਐਡਵਾਂਸ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼
ਸ੍ਰੀ ਅਨੰਦਪੁਰ ਸਾਹਿਬ

dr_sp singh

ਮੈਨੇਜਿੰਗ ਟਰੱਸਟੀ

TRUSTEE

ਡਾ. ਸੁਰਿੰਦਰਪਾਲ ਸਿੰਘ ਓਬਰਾਏ

ਮੈਨੇਜਿੰਗ ਟਰੱਸਟੀ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.)

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਹਰ ਤਰ੍ਹਾਂ ਨਾਲ ਸਮਾਜ ਕਲਿਆਣਕਾਰੀ ਕਾਰਜਾਂ ਲਈ ਅਗਰਸਰ ਰਹਿੰਦਾ ਹੈ, ਅਕਾਦਮਿਕ ਉੱਚਤਾ ਇੱਕ ਸੱਭਿਅ ਆਦਰਸ਼ਕ ਸਮਾਜ ਦੀ ਅਵਸ਼ਕਤਾ ਹੈ।

ਜਿਸ ਕਰਕੇ ਟਰੱਸਟ ਨੇ ਚੰਗੇ ਅਤੇ ਨੈਤਿਕ ਕਦਰਾਂ-ਕੀਮਤਾਂ ਵਾਲੀਆਂ ਪੁਸਤਕਾਂ ਦੀ ਮੁਫਤ ਪ੍ਰਕਾਸ਼ਨਾ ਦਾ ਬੀੜਾ ਚੁੱਕਿਆ ਹੈ ਜਿਸ ਸਕੀਮ ਦੇ ਅੰਤਰਗਤ ਵੱਖ-ਵੱਖ ਵਿਦਵਾਨਾਂ ਦੀਆਂ ਪੁਸਤਕਾਂ ਪ੍ਰਕਾਸ਼ਿਤ ਕਰਵਾ ਕੇ ਮੁਫਤ ਵੰਡੀਆਂ ਜਾਂਦੀਆਂ ਹਨ, ਵੱਖ-ਵੱਖ ਵਿੱਦਿਅਕ ਸੰਸਥਾਵਾਂ ਨੂੰ ਵੀ ਇਹ ਪੁਸਤਕਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ, ਇੱਥੋਂ ਤੱਕ ਕਿ ਟਰੱਸਟ ਵੱਲੋਂ ਜੇਲਾਂ ਵਿੱਚ ਵੀ ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਂਦੀਆਂ ਹਨ। ਮੇਰਾ ਮੰਨਣਾ ਹੈ ਕਿ ਹਰੇਕ ਵਿਅਕਤੀ ਨੂੰ ਜੀਵਨ ਵਿੱਚ ਦੂਸਰਾ ਮੌਕਾ ਮਿਲਣਾ ਚਾਹੀਦਾ ਹੈ ਸਾਹਿਤਕ ਸੋਝੀ ਤੇ ਆਸਰੇ ਨਾਲ ਇਹ ਸੰਭਵ ਹੋ ਸਕਦਾ ਹੈ। ਸਾਹਿਤ ਸਮਾਜਿਕ ਤਬਦੀਲੀ ਵਿੱਚ ਸਾਰਥਕ ਭੂਮਿਕਾ ਨਿਭਾਅ ਸਕਦਾ ਹੈ।

     ਇਹ ਖੋਜ ਸੰਸਥਾ ਸੰਨੀ ਓਬਰਾਏ ਵਿਵੇਕ ਸਦਨ: ਐਡਵਾਂਸ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼ ਦਾ ਉਦੇਸ਼ ਵੀ ਅਕਾਦਮਿਕਤਾ ਰਾਹੀਂ ਜਨ ਮਾਨਸ ਵਿੱਚ ਆਪਣੀ ਸਮਾਜਿਕ ਸਭਿਆਚਾਰਕ ਵਿਰਾਸਤ ਪ੍ਰਤੀ ਸੁਚੇਤਨਾ ਪੈਦਾ ਕਰਨਾ ਹੈ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਮੇਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਇੱਕ ਅਕਾਦਮਿਕ ਕੇਂਦਰ ਵਜੋਂ ਸਥਾਪਿਤ ਕੀਤਾ ਸੀ ਤਾਂ ਕਿ ਕੌਮ ਸੂਝਵਾਨ ਤਰੀਕੇ ਨਾਲ ਆਪਣੀਆਂ ਸਮਾਜਿਕ ਗੁੰਝਲਾਂ ਸੁਲਝਾ ਸਕੇ ਅਤੇ ਸਮੇਂ ਦੀਆਂ ਦੁਰਗਾਮੀ ਪ੍ਰਸਥਿਤੀਆਂ ਦਾ ਹੱਲ ਕੱਢ ਸਕੇ। ਇਸ ਸਦਕਾ ਉਨ੍ਹਾਂ ਬਹੁਤ ਸਾਰੇ ਸਾਹਿਤਕਾਰਾਂ ਨੂੰ ਅਨੰਦਪੁਰ ਸਾਹਿਬ ਵਿਖੇ ਬੁਲਾਇਆ ਇਸ ਪਵਿੱਤਰ  ਨਗਰੀ ਨੂੰ ਕਵੀਆਂ , ਲੇਖਕਾਂ, ਸਾਹਿਤਕਾਰਾਂ, ਕਲਾਕਾਰਾਂ ਦੀ ਠਾਹਰ ਬਣਾਇਆ ਅਤੇ ਉਨ੍ਹਾਂ ਨੂੰ ਜਨ ਜਾਗ੍ਰਿਤੀ ਦੇ ਵਿਸ਼ੇਸ਼ ਕਾਰਜ ਵੱਲ ਲਗਾਇਆ। ਆਧੁਨਿਕ ਸਮੇਂ ਵਿੱਚ ਉਨ੍ਹਾਂ ਦੁਆਰਾ ਪਾਈ ਪਿਰਤ ਨੂੰ ਪੁਨਰ ਸੁਰਜੀਤ ਕਰਨ ਦੀ ਆਵਸ਼ਕਤਾ ਹੈ। ਸਾਡੀ ਕੋਸ਼ਿਸ਼ ਹੈ ਕਿ ਗੁਰੂ ਸਾਹਿਬ ਦੇ ਪਾਏ ਪੂਰਨਿਆਂ ’ਤੇ ਚੱਲ ਕੇ ਉਨ੍ਹਾਂ ਦੀ ਵਿਰਾਸਤ ਦੀ ਸਾਂਭ ਸੰਭਾਲ ਸੁਚੱਜੇ ਢੰਗ ਨਾਲ ਕਰ ਸਕੀਏ। ਮੈਂ ਕਾਮਨਾ ਕਰਦਾ ਹਾਂ ਕਿ ਇਹ ਅਕਾਦਮਿਕ ਖੋਜ ਕੇਂਦਰ ਵਿਸ਼ਵ ਭਰ ਦੇ ਅਕਾਦਮਿਕ ਜਗਤ ਨੂੰ ਅਨੰਦਪੁਰੀ ਵੱਲ ਪ੍ਰੇਰਿਤ ਕਰੇਗਾ।

ਸਾਡਾ ਪਤਾ

ਸੰਨੀ ਓਬਰਾਏ ਵਿਵੇਕ ਸਦਨ: ਐਡਵਾਂਸ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼ ਸ੍ਰੀ ਅਨੰਦਪੁਰ ਸਾਹਿਬ , ਪੰਜਾਬ, ਭਾਰਤ।
ਈ-ਮੇਲ [email protected], [email protected], [email protected]
ਟੈਲੀਫੋਨ: 01887-292286