ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.)

ਸੰਨੀ ਓਬਰਾਏ ਵਿਵੇਕ ਸਦਨ
ਐਡਵਾਂਸ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼
ਸ੍ਰੀ ਅਨੰਦਪੁਰ ਸਾਹਿਬ

ਖੋਜ ਗਤੀਵਿਧੀਆਂ

  • ਸੰਨੀ ਓਬਰਾਏ ਵਿਵੇਕ ਸਦਨ: ਐਡਵਾਂਸ ਇੰਸਟੀਚਿਊਟ ਆਫ ਸੋਸ਼ਲ ਸਾਇੰਸਜ਼ ਖੋਜ ਕੇਂਦਰ ਵੱਜੋਂ ਵਿਦਵਾਨਾਂ ਅਤੇ ਖੋਜਾਰਥੀਆਂ ਨੂੰ ਸਹੂਲਤੀ ਢਾਂਚਾ ਅਤੇ ਵਿੱਤੀ ਰਾਸ਼ੀ ਮੁਹੱਈਆ ਕਰਵਾ ਰਿਹਾ ਹੈ ਤਾਂ ਜੋ ਸਾਹਿਤ ਸਿਰਜਨਾ, ਸਾਹਿਤ ਅਨੁਵਾਦ ਅਤੇ ਲਿਪੀਅੰਤਰਣ ਵਰਗੇ ਕਾਰਜ ਸਫਲ ਰੂਪ ਵਿੱਚ ਹੋ ਸਕਣ।
  • ਮਿਆਰੀ ਪੱਧਰ ਦੀ ਖੋਜ ਲਈ ਇਹ ਖੋਜ ਕੇਂਦਰ ਖੋਜਾਰਥੀਆਂ ਨੂੰ ਪੀ-ਐੱਚ. ਡੀ ਪ੍ਰੋਗਰਾਮ ਲਈ ਪ੍ਰਵਾਨਿਤ ਫੈਕਲਟੀ ਮੈਂਬਰ ਮੁਹੱਈਆ ਕਰਵਾਉਂਦਾ ਹੈ।
  • ਮਹੱਤਵਪੂਰਨ ਖੋਜ ਪ੍ਰੋਜੈਕਟਾਂ ਲਈ ਵਿੱਤੀ ਵਸੀਲੇ ਉਪਲੱਬਧ ਕਰਵਾਏ ਜਾ ਰਹੇ ਹਨ।
  • ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਧੀਨ ਇਨ੍ਹਾਂ ਖੋਜ ਪ੍ਰੋਜਕਟਾਂ ਅਤੇ ਪੁਸਤਕਾਂ ਦੀ ਮੁਫਤ ਪ੍ਰਕਾਸ਼ਨਾ ਦਾ ਪ੍ਰਾਵਧਾਨ ਹੈ। ਜਿਸ ਲਈ ਵੱਖਰਾ ਪਬਲੀਕੇਸ਼ਨ ਵਿੰਗ ਸਥਾਪਿਤ ਕੀਤਾ ਗਿਆ ਹੈ।
  • ਖੋਜਾਰਥੀਆਂ, ਵਿਦਿਆਰਥੀਆਂ, ਵਿਦਵਾਨਾਂ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮਹਿਮਾਨ ਵਿਦਵਾਨਾਂ ਲਈ ਖੋਜ ਕੇਂਦਰ ਵਿਖੇ ਰਿਹਾਇਸ਼ੀ ਸਹੂਲਤਾਂ ਉਪਲੱਬਧ ਹਨ।
  • ਖੋਜ ਕੇਂਦਰ ਭਾਸ਼ਾ ਅਤੇ ਸਮਾਜ ਵਿਗਿਆਨ ਦੇ ਖੇਤਰ ਵਿੱਚ ਕਾਨਫਰੰਸਾਂ ਦਾ ਆਯੋਜਨ ਕਰ ਰਿਹਾ ਹੈ।
  • ਖੋਜ ਕੇਂਦਰ ਵਿਖੇ ਕਵੀ ਦਰਵਾਰ ਅਤੇ ਰੂ-ਬ-ਰੂ ਵਰਗੇ ਪ੍ਰੋਗਰਾਮਾਂ ਦਾ ਆਗਾਜ਼ ਵੀ ਹੋ ਰਿਹਾ ਹੈ।
  • ਖੋਜ ਕੇਂਦਰ ਆਧੁਨਿਕ ਤਕਨੀਕ ਆਡੀਓ- ਵੀਡਿਓ ਸਹੂਲਤਾਂ ਰਾਹੀਂ ਲੈਕਚਰ ਲੜੀਆਂ ਦਾ ਆਯੋਜਨ ਕਰ ਰਿਹਾ ਹੈ ਜੋ ਕਿ ਮਾਹਰ ਵਿਦਵਾਨਾਂ ਅਤੇ ਨੌਜਵਾਨ ਖੋਜਾਰਥੀਆਂ ਵਿੱਚ ਕੜੀ ਦਾ ਕੰਮ ਕਰੇਗਾ।
  • ਖੋਜ ਕੇਂਦਰ ਵਿੱਚ ਉਪਯੋਗੀ ਲਾਇਬ੍ਰੇਰੀ ਸਥਿਤ ਹੈ ਜੋ ਖੋਜਾਰਥੀਆਂ ਤੇ ਵਿਦਿਆਰਥੀਆਂ ਲਈ ਅਧਿਐਨ ਦਾ ਵਿਸ਼ੇਸ਼ ਆਕਰਸ਼ਣ ਹੈ।
  • ਆਧੁਨਿਕ ਉਪਕਰਣੀ ਖੋਜ ਕਰਨ ਲਈ ਖੋਜ ਕੇਂਦਰ ਵਿਖੇ ਕੰਪਿਊਟਰ ਰਿਸੋਰਸ ਸੈਂਟਰ ਦੀ ਸਥਾਪਨਾ ਕੀਤੀ ਗਈ ਜਿਥੇ ਖੋਜ ਕਾਰਜਾਂ ਲਈ ਇੰਟਰਨੈਟ ਸੁਵਿਧਾ ਉਪਲੱਬਧ ਹੈ।
  • ਸੰਗੀਤ ਅਭਿਆਸ ਲਈ ਵਿਸ਼ੇਸ਼ ਤੌਰ ’ਤੇ ਮਿਊਜ਼ਿਕ ਰੂਮ ਦੀ ਸੁਵਿਧਾ ਹੈ ਅਤੇ ਵੱਖ-ਵੱਖ ਸਾਜ਼ ਵੀ ਮੁਹੱਈਆ ਕਰਵਾਏ ਗਏ ਹਨ ਤਾਂ ਕਿ ਰਾਗੀ/ਢਾਡੀ ਆਪਣੀ ਗਾਇਨ ਕਲਾ ਦਾ ਅਭਿਆਸ ਕਰ ਸਕਣ।
  • ਖੋਜ ਕੇਂਦਰ ਦੁਆਰਾ ਛਿਮਾਹੀ ਖੋਜ ਪੱਤ੍ਰਿਕਾ ‘ਵਿੱਦਿਆ ਸਾਗਰ ਪੱਤ੍ਰਿਕਾ’ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ। ਜੋ ਕੇ ਬਹੁ ਭਾਸ਼ਾਈ , ਮਾਹਰ ਸਮੀਖਿਆ ਖੋਜ ਪਤ੍ਰਿਕਾ ਹੈ। ਜਿਸ ਦਾ ਪਹਿਲਾ ਅੰਕ ਅਕਤੂਬਰ-ਦਸੰਬਰ 2019 ਵਿੱਚ ਛਪ ਚੁੱਕਾ ਹੈ।
  • ਇਹ ਖੋਜ ਕੇਂਦਰ ਆਪਣੀਆਂ ਸਾਰੀਆਂ ਖੋਜ ਗਤੀਵਿਧੀਆਂ ਨੂੰ ਸਮੁੱਚੇ ਵਿਸ਼ਵ ਨਾਲ ਵੈਬਸਾਈਟ ਦੇ ਜਰੀਏ ਸਾਂਝਾ ਕਰਦਾ ਹੈ ਅਤੇ ਬਹੁਮੁੱਲੇ ਵਿਚਾਰਾਂ ਦਾ ਸਵਾਗਤ ਕਰਦਾ ਹੈ ਜਿਸ ਨਾਲ ਸਮੁੱਚੇ ਗਲੋਬਲੀ ਪਸਾਰੇ ਨਾਲ ਰਾਬਤਾ ਬਣਿਆ ਰਹਿੰਦਾ ਹੈ।

ਸਾਡਾ ਪਤਾ

ਸੰਨੀ ਓਬਰਾਏ ਵਿਵੇਕ ਸਦਨ: ਐਡਵਾਂਸ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼ ਸ੍ਰੀ ਅਨੰਦਪੁਰ ਸਾਹਿਬ , ਪੰਜਾਬ, ਭਾਰਤ।
ਈ-ਮੇਲ [email protected], [email protected], [email protected]
ਟੈਲੀਫੋਨ: 01887-292286