ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.)
ਸੰਨੀ ਓਬਰਾਏ ਵਿਵੇਕ ਸਦਨ
ਐਡਵਾਂਸ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼
ਸ੍ਰੀ ਅਨੰਦਪੁਰ ਸਾਹਿਬ
ਪੱਤ੍ਰਿਕਾ ਬਾਰੇ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਖੋਜ ਕੇਂਦਰ ਸੰਨੀ ਓਬਰਾਏ ਵਿਵੇਕ ਸਦਨ: ਐਡਵਾਂਸ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਦਾ ਉਦੇਸ਼ ਸ੍ਰੀ ਅਨੰਦਪੁਰ ਸਾਹਿਬ ਨੂੰ ਭਾਰਤ ਦੇ ਅਕਾਦਮਿਕ ਕੇਂਦਰ ਵਜੋਂ ਸਥਾਪਿਤ ਕਰਨਾ ਅਤੇ ਇਸਦੇ ਸੱਭਿਆਚਾਰਕ ਪਿਛੋਕੜ ਅਤੇ ਵਿਰਾਸਤ ਨੂੰ ਮੁੜ ਸੁਰਜੀਤ ਕਰਨਾ ਹੈ ਜਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪਵਿੱਤਰ ਨਗਰੀ ਨੂੰ ਭਾਰਤ ਦੇ ਰਾਜਨੀਤਕ, ਧਾਰਮਿਕ ਅਤੇ ਅਕਾਦਮਿਕ ਕੇਂਦਰ ਵਜੋਂ ਸਥਾਪਿਤ ਕਰਨ ਦਾ ਖੁਆਬ ਲਿਆ ਸੀ। ਇਸ ‘ਅਨੰਦ’ ਦੇ ਸ਼ਹਿਰ ਵਿਚ ਅਕਾਦਮਿਕ ਵਿਕਾਸ ਲਈ, ਉਹਨਾਂ ਨੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਵੱਖ-ਵੱਖ ਭਾਸ਼ਾਵਾਂ ਦੇ ਬਹੁਤ ਸਾਰੇ ਵਿਦਵਾਨਾਂ, ਕਵੀਆਂ, ਲੇਖਕਾਂ, ਸੰਗੀਤਕਾਰਾਂ, ਸਾਜ਼ਕਾਰਾਂ, ਕਾਰੀਗਰਾਂ ਨੂੰ ਸੱਦਾ ਦਿੱਤਾ। ਉਹਨਾਂ ਦੁਆਰਾ ਰਚਿਆ ਅਤੇ ਅਨੁਵਾਦ ਕੀਤਾ ਗਿਆ ਸਾਹਿਤ ਸਮਕਾਲੀ ਗ੍ਰੰਥਾਂ ਦੀ ਉਪਲੱਬਧ ਪਾਠ ਹੱਥ-ਲਿਖਤ ਪਰੰਪਰਾ ਦੇ ਅਧਾਰ ਤੇ ਸੀ ਅਤੇ ਉਸ ਸਮੇਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਅਤੇ ਭਾਰਤ ਦੀ ਸਾਹਿਤਕ ਵਿਰਾਸਤ ਵਿੱਚ ਯੋਗਦਾਨ ਪਾਉਣ ਲਈ ਕਈ ਸਾਹਿਤਕ ਕਾਨਫਰੰਸਾਂ ਅਤੇ ਕਵੀ ਦਰਬਾਰਾਂ ਦਾ ਆਯੋਜਨ ਕੀਤਾ ਜਾਂਦਾ ਸੀ।ਉਸ ਸਮੇਂ ‘ਵਿੱਦਿਆ ਸਾਗਰ’ ਨਾਮ ਦਾ ਸਾਹਿਤਕ ਗ੍ਰੰਥ ਵੀ ਤਿਆਰ ਕੀਤਾ ਗਿਆ ਸੀ ਜੋ ਸਮੇਂ ਦੀ ਭੇਂਟ ਚੜ੍ਹ ਗਿਆ ਸੀ। ਜਿਸ ਦੀ ਸਿਮ੍ਰਤੀ ਵਿੱਚ ਇਸ ਪੱਤ੍ਰਿਕਾ ਨਾਮ ਵਿੱਦਿਆ ਸਾਗਰ ਪੱਤ੍ਰਿਕਾ ਰੱਖਿਆ ਗਿਆ ।
ਵਿੱਦਿਆ ਸਾਗਰ ਪੱਤ੍ਰਿਕਾ(VIDIYA SAGAR PATRIKA ) ਇੱਕ ਬਹੁ-ਭਾਸ਼ਾਈ ਛਿਮਾਹੀ ਸਮਾਜ ਵਿਗਿਆਨਕ ਮਾਹਰ ਸਮੀਖਿਆ ਪੱਤ੍ਰਿਕਾ ਹੈ। ਇਹ ਪੱਤ੍ਰਿਕਾ ਖੋਜਕਰਤਾਵਾਂ, ਸਿੱਖਿਆ ਸ਼ਾਸਤਰੀਆਂ, ਪੇਸ਼ੇਵਰਾਂ ਅਤੇ ਵਿਦਿਆਰਥੀਆਂ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਸਮਰਪਿਤ ਹੈ। ਪੱਤ੍ਰਿਕਾ ਦਾ ਉਦੇਸ਼ ਉੱਚ ਗੁਣਵੱਤਾ ਵਾਲੇ ਅਨੁਭਵੀ ਖੋਜ ਪੱਤਰਾਂ ਨੂੰ ਉਤਸ਼ਾਹਿਤ ਕਰਨਾ ਹੈ। ਸਮਾਜ ਵਿਗਿਆਨ ਨਾਲ ਸੰਬੰਧਿਤ ਸਾਰੇ ਵਿਸ਼ਿਆਂ ਦੇ ਲੇਖਕਾਂ ਦਾ ਖੋਜ ਪੱਤਰ ਭੇਜਣ ਲਈ ਸੁਆਗਤ ਹੈ।
ਪੱਤ੍ਰਿਕਾ ਦੇ ਭਾਗ
ਸਿਰਲੇਖ | ਵਿਦਿਆ ਸਾਗਰ ਪੱਤ੍ਰਿਕਾ |
ਵਾਰਵਾਰਤਾ | ਛਿਮਾਹੀ |
ਪ੍ਰਕਾਸ਼ਕ | ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.) |
ਸੰਨੀ ਓਬਰਾਏ ਵਿਵੇਕ ਸਦਨ: ਐਡਵਾਂਸ ਇੰਸਟੀਚਿਊਟ ਆਫ ਸੋਸ਼ਲ ਸਾਇੰਸਜ਼, ਸ਼੍ਰੀ ਅਨੰਦਪੁਰ ਸਾਹਿਬ | |
ਮੁੱਖ ਸੰਪਾਦਕ | ਡਾ. ਸੋਨਦੀਪ ਮੋਂਗਾ |
ਅਰੰਭਿਕ ਸਾਲ | 2019 |
ਵਿਸ਼ਾ | ਸੋਸ਼ਲ ਸਾਇੰਸਜ਼ |
ਭਾਸ਼ਾ | ਬਹੁ-ਭਾਸ਼ਾਈ |
ਪ੍ਰਕਾਸ਼ਨ ਫਾਰਮੈਟ | ਆਨਲਾਈਨ |
ਫੋਨਨੰਬਰ | 01887-292286 |
ਈਮੇਲ ਆਈ ਡੀ | |
ਮੋਬਾਈਲ ਨੰਬਰ. | 98152-60074 |
ਵੈੱਬਸਾਈਟ | www.sovs.in |
ਪਤਾ | ਸੰਨੀ ਓਬਰਾਏ ਵਿਵੇਕ ਸਦਨ : ਐਡਵਾਂਸ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼, ਸ੍ਰੀ ਅਨੰਦਪੁਰ ਸਾਹਿਬ |
ਸਹਾਮਣੇ ਵਾਟਰ ਸਪਲਾਈ ਦਫਤਰ, ਪਿੰਡ ਸਹੋਤਾ, ਸ੍ਰੀ ਅਨੰਦਪੁਰ ਸਾਹਿਬ (ਪੰਜਾਬ) |
ਸਾਡਾ ਪਤਾ
ਸੰਨੀ ਓਬਰਾਏ ਵਿਵੇਕ ਸਦਨ:
ਐਡਵਾਂਸ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼
ਸ੍ਰੀ ਅਨੰਦਪੁਰ ਸਾਹਿਬ
, ਪੰਜਾਬ, ਭਾਰਤ।
ਈ-ਮੇਲ [email protected], [email protected], [email protected]
ਟੈਲੀਫੋਨ: 01887-292286