ਸੰਨੀ ਓਬਰਾਏ ਵਿਵੇਕ ਸਦਨ : ਐਡਵਾਂਸ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਸ੍ਰੀ ਅਨੰਦਪੁਰ ਸਾਹਿਬ
ਕੰਪਿਊਟਰ ਸਕਿਲਜ਼ ’ਤੇ ਇਕ ਰੋਜ਼ਾ ਵਰਕਸ਼ਾਪ
ਵਿਸ਼ਵ ਪ੍ਰਸਿੱਧ ਸਮਾਜ ਸੇਵੀ ਡਾ. ਐਸ. ਪੀ ਸਿੰਘ ਓਬਰਾਏ ਦੀ ਸਰਪ੍ਰਸਤੀ ਅਧੀਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੰਚਾਲਨ ਹੇਠ ਚੱਲ ਰਹੇ ਸੰਨੀ ਓਬਰਾਏ ਵਿਵੇਕ ਸਦਨ : ਐਡਵਾਂਸ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਵੱਲੋਂ ਮਿਤੀ 9–9–2023 ਨੂੰ ਕੰਪਿਊਟਰ ਸਕਿਲਜ਼ ’ਤੇ ਇਕ ਰੋਜ਼ਾ ਵਰਕਸ਼ਾਪ ਆਯੋਜਿਤ ਕੀਤੀ ਗਈ।ਇਸ ਮੋਕੇ ਡਾ. ਸੁਰਿੰਦਰ ਕੁਮਾਰ ਮੁਖੀ ਕੰਪਿਊਟਰ ਸਾਇੰਸ ਵਿਭਾਗ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਨੇ ਮੁੱਖ ਵਕਤਾ ਦੇ ਤੌਰ ’ਤੇ ਕੰਪਿਊਟਰ ਦੀ ਮੁੱਢਲੀ ਜਾਣਕਾਰੀ ਤੋਂ ਸੁਰੂ ਕਰਦਿਆਂ ਵਿਦਿਆਰਥੀਆਂ ਨੂੰ ਆਰਟੀਫੀਸ਼ਅਲ ਇੰਟੈਲੀਜੈਂਸ, ਚੈਟ ਜੀਪੀਟੀ, ਗੂਗਲ, ਬਾਇਓਮੈਟ੍ਰਿਕ, ਕੋਰਲ ਡਿਜ਼ਾਇਨਿੰਗ, ਫੋਟੋਸ਼ਾਪ, ਟਾਇਪਿੰਗ ਆਦਿ ਬਾਰੇ ਬਹੁਮੁੱਲੀ ਜਾਣਕਾਰੀ ਮੁਹੱਈਆ ਕਰਵਾਈ ਤੇ ਨਾਲ ਹੀ ਵਿਦਿਆਰਥੀਆਂ ਨਾਲ ਕੰਪਿਊਟਰ ਸੰਬੰਧਿਤ ਰੁਜ਼ਗਾਰਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।ਇਸ ਮੌਕੇ ਸੰਸਥਾ ਮੁਖੀ ਡਾ. ਸੋਨਦੀਪ ਮੋਂਗਾ ਜੀ ਨੇ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਦੇ ਨਾਲ–ਨਾਲ ਉਨ੍ਹਾਂ ਦੀ ਸ਼ਖਸੀਅਤ ਦਾ ਸਰਵਪੱਖੀ ਵਿਕਾਸ ਵੀ ਕਰਦੀਆਂ ਹਨ।ਉਨ੍ਹਾਂ ਨੇ ਡਾ. ਸੁਰਿੰਦਰ ਕੁਮਾਰ ਜੀ ਨੂੰ ਕਿਤਾਬਾਂ ਅਤੇ ਸਨਮਾਨ ਚਿੰਨ੍ਹ ਭੇਂਟ ਕਰਦਿਆਂ ਵਿਦਿਆਰਥੀਆਂ ਨੂੰ ਜਾਣਕਾਰੀ ਮੁਹੱਈਆ ਕਰਵਾਉਣ ਲਈ ਧੰਨਵਾਦ ਕੀਤਾ।ਇਸ ਮੌਕੇ ਪ੍ਰੋਗਰਾਮ ਕੋਆਰਡੀਨੇਟਰ ਮਨਦੀਪ ਕੌਰ ਨੇ ਇਸ ਵਰਕਸ਼ਾਪ ਦਾ ਸੰਚਾਲਨ ਬਾਖੂਬੀ ਕੀਤਾ ਅਤੇ ਸਮੂਹ ਸਟਾਫ ਮੈਂਬਰਾਂ ਮਿਸਿਜ਼ ਨਿਸ਼ਾ ਦੇਵੀ, ਨਮਨਦੀਪ ਸਿੰਘ, ਮਿਸਿਜ਼ ਦੀਪਸ਼ਿਖਾ, ਸਰਬਜੀਤ ਕੌਰ ਤੇ ਵਿਦਿਆਰਥੀਆਂ ਨੇ ਵਰਕਸ਼ਾਪ ਵਿੱਚ ਉਤਸ਼ਾਹ ਸਹਿਤ ਹਿੱਸਾ ਲਿਆ।
1 reply on “ਕੰਪਿਊਟਰ ਸਕਿਲਜ਼ ’ਤੇ ਇਕ ਰੋਜ਼ਾ ਵਰਕਸ਼ਾਪ”
I am extremely inspired along with your writing abilities as smartly as with the format in your weblog. Is that this a paid theme or did you customize it yourself? Anyway keep up the nice high quality writing, it’s uncommon to see a nice blog like this one these days!