ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.)

ਸੰਨੀ ਓਬਰਾਏ ਵਿਵੇਕ ਸਦਨ
ਐਡਵਾਂਸ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼
ਸ੍ਰੀ ਅਨੰਦਪੁਰ ਸਾਹਿਬ

dr_sp singh

ਮੁਖੀ

Chairperson01

ਡਾ. ਸੋਨਦੀਪ ਮੋਂਗਾ

ਪ੍ਰੋਫੈਸਰ ਅਤੇ ਮੁਖੀ
ਸੰਨੀ ਓਬਰਾਏ ਵਿਵੇਕ ਸਦਨ

ਐਡਵਾਂਸ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼,
ਸ੍ਰੀ ਅਨੰਦਪੁਰ ਸਾਹਿਬ।

ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੂਰ-ਅੰਦੇਸ਼ੀ ਦਾ ਸਦਕਾ ਸੀ ਕਿ ਉਨ੍ਹਾਂ ਨੇ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਕ੍ਰਾਂਤੀਕਾਰੀ ਉਪਰਾਲੇ ਕੀਤੇ ਨਾਲ ਹੀ ਇਸ ਧਾਰਮਿਕ ਸਮਾਜਿਕ ਵਿਰਾਸਤੀ ਧਰੋਹਰ ਨੂੰ ਸਾਂਭਣ ਲਈ ਵਿਸ਼ੇਸ਼ ਯਤਨ ਕੀਤੇ।

‘ਅਨੰਦਪੁਰੀ’ ਵਸਾਉਣ ਪਿੱਛੇ ਉਨ੍ਹਾਂ ਦਾ ਮਨੋਰਥ ਕੁਲ ਦੁਨੀਆ ਲਈ ਅਧਿਆਤਮਕ ਉੱਚਤਾ ਦਾ ਨਮੂਨਾ ਪੇਸ਼ ਕਰਨਾ ਸੀ ਉੱਥੇ ਹੀ ਉਨ੍ਹਾਂ ਆਪਣੇ ਸਮਕਾਲ ਦੇ ਹਾਕਮਾਂ ਨੂੰ ਚੁਣੌਤੀ ਦਿੱਤੀ ਜੋ ਆਮ ਲੋਕਾਈ ਦੀ ਸੂਝਵਾਨਤਾ ਨੂੰ ਦਬਾ ਕੇ ਰੱਖਦੇ ਸਨ ਕਿ ਹਰੇਕ ਇਨਸਾਨ ਨੂੰ ਵਿਚਾਰਾਤਮਕ ਪ੍ਰਗਟਾਵੇ ਅਤੇ ਸੁਚੇਤਨਾ ਦਾ ਬਰਾਬਰ ਅਧਿਕਾਰ ਹੈ। ਇਸ ਪਾਵਨ ਧਰਤਿ ਨੂੰ ਉਨ੍ਹਾਂ ਇਕ ਅਕਾਦਮਿਕ ਕੇਂਦਰ ਵਜੋਂ ਆਕਰਸ਼ਣ ਬਣਾਇਆ। ਵੱਖ-ਵੱਖ  ਵਿਦਵਾਨਾਂ, ਸੰਗੀਤ ਸ਼ਾਸਤਰੀਆਂ ਅਨੁਵਾਦਕਾਂ, ਕਲਾਕਾਰਾਂ ਨੂੰ ਇੱਥੇ ਬੁਲਵਾ ਕੇ ਅਸਚਰਜ ਕੌਤਕ ਰਚਿਆ ਅਤੇ ਗੁਰੂ ਨਾਨਕ ਦੀ ਉੱਤਮ ਵਿਚਾਰਧਾਰਾ ਨੂੰ ਸਾਰਥਕ ਕੀਤਾ ਕਿ ਵਿਚਾਰਕ ਉੱਚਤਾ ਇਨਸਾਨੀਅਤ ਦੀ ਰਖਵਾਲੀ ਕਰਦੀ ਹੈ। ਇਨ੍ਹਾਂ ਸਾਰੇ ਵਿਦਵਾਨਾਂ ਨੂੰ ਸਮਕਾਲੀ  ਗ੍ਰੰਥਾਂ ਨੂੰ ਅਨੁਵਾਦ ਕਰਨ ਤੇ ਪੁਨਰ ਸਮੀਖਿਆ ਦੇ ਕਾਰਜ ਵੀ ਲਾਇਆ ਤਾਂ ਕਿ ਆਮ ਜਨ ਮਾਨਸ ਨੂੰ ਬਿਬੇਕਵਾਨ ਬਣਾਇਆ ਜਾ ਸਕੇ ਜੋ ਕਿਸੇ ਵੀ ਤਰ੍ਹਾਂ ਧਾੜ੍ਹਵੀਆਂ ਅੱਗੇ ਕਮਜ਼ੋਰ ਨਾ ਪੈਣ ਅਤੇ ਆਪਣੇ ਸਮਕਾਲੀ ਹਲਾਤਾਂ ਦਾ ਡੱਟ ਕੇ ਮੁਕਾਬਲਾ ਕਰਨ। ਇੱਥੇ ਹੀ ਬਸ ਨਹੀਂ ਕਲਮ ਦੇ ਧਨੀ ਲਿਖਾਰੀਆਂ ਨੂੰ ਦਸਮ ਪਾਤਸ਼ਾਹ ਉਸ ਸਮੇਂ ਹੀਰੇ ਮੋਤੀ ਲਾਲਾਂ ਅਤੇ ਕਰੋੜਾਂ ਦੀ ਰਾਸ਼ੀ ਨਾਲ ਨਿਵਾਜਦੇ ਉਨ੍ਹਾਂ ਦੀ ਕਦਰਦਾਨੀ ਕਰਦੇ। ਹਵਾਲੇ ਮਿਲਦੇ ਹਨ ਕਿ ਉਨ੍ਹਾਂ ਨੌ ਮਣ ਦਾ ਸਾਹਿਤਕ ਖਜਾਨਾ ਇਨ੍ਹਾਂ ਕਵੀਆਂ ਲਿਖਾਰੀਆਂ ਦੀ ਮਿਹਨਤ ਸਦਕਾ ‘ਵਿੱਦਿਆ ਸਾਗਰ’ ਦੇ ਰੂਪ ਵਿੱਚ ਇਕੱਠਾ ਕੀਤਾ ਸੀ ਪਰੰਤੂ ਭਾਣੇ ਸਦਕਾ ਉਨ੍ਹਾਂ ਅਨੰਦਪੁਰ ਛੱਡਣ ਦੀ ਇਤਿਹਾਸਕ ਘਟਨਾ ਸਦਕਾ ‘ਸਰਸਾ ਨਦੀ’ ਦੀ ਭੇਟ ਚੜ੍ਹ ਗਿਆ।

ਸਾਡੇ ਮੈਨੇਜਿੰਗ ਟਰੱਸਟੀ ਡਾ. ਐਸ. ਪੀ ਸਿੰਘ ਓਬਰਾਏ ਦੇ ਯਤਨਾਂ ਅਤੇ ਉੱਦਮ ਸਦਕਾ ਸ੍ਰੀ ਅਨੰਦਪੁਰ ਸਾਹਿਬ ਨੂੰ ਅਕਾਦਮਿਕ  ਕੇਂਦਰ ਵਜੋਂ ਸਥਾਪਿਤ ਕਰਨ ਲਈ ਇਹ ਖੋਜ ਕੇਂਦਰ ਸੰਨੀ ਓਬਰਾਏ ਵਿਵੇਕ ਸਦਨ: ਐਡਵਾਂਸ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼ ਸਥਾਪਿਤ ਕੀਤਾ ਗਿਆ ਹੈ। ਇਸ ਖੋਜ ਕੇਂਦਰ ਵਿੱਚ ਸਮੁੱਚੇ ਭਾਰਤ ਦੇ ਖੋਜਾਰਥੀ, ਵਿਦਿਆਰਥੀ ਅਤੇ ਵਿਦਵਾਨ ਵੱਖ ਵੱਖ ਵਿਸ਼ਿਆਂ ਉੱਤੇ ਆਪਣੇ ਖੋਜ ਕਾਰਜ ਕਰ ਰਹੇ ਹਨ। ਇਹ ਖੋਜ ਕੇਂਦਰ ਆਧੁਨਿਕ ਸਹੂਲਤਾਂ ਸਹਿਤ ਰਿਹਾਇਸ਼ੀ ਸੰਸਥਾ ਹੈ ਅਤੇ ਬਹੁਤ ਜਲਦ ਯੂਨੀਵਰਸਿਟੀ ਵੱਲੋਂ ਪ੍ਰਵਾਨਿਤ ਕੇਂਦਰ ਵਜੋਂ ਉੱਭਰ ਕੇ ਸਾਹਮਣੇ ਆਵੇਗੀ। ਇਸ ਇੰਸਟੀਚਿਊਟ ਦੀ ਸਥਾਪਨਾ ਪਿਛੇ ਭਾਵਨਾ ਇਹੀ ਹੈ ਕਿ ਇਸ ਭੂਗੋਲਿਕ ਖਿੱਤੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸੰਕਲਪਿਤ ਅਕਾਦਮਿਕ ਫਖਰ ਨੂੰ ਇੱਕ ਵਾਰ ਫਿਰ ਕੌਮ ਦੀ ਸਿਮਰਤੀ ਦਾ ਹਿੱਸਾ ਬਣਾਇਆ ਜਾ ਸਕੇ। ਗੁਰੂ ਕ੍ਰਿਪਾ ਤੇ ਬਖਸ਼ਿਸ਼ ਸਦਕਾ ਮੈ ਇਸ ਅਕਾਦਮਿਕ ਮਿਸ਼ਨ ਲਈ ਹਮੇਸ਼ਾ ਤਤਪਰ ਰਹਾਂਗੀ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਨੂੰ ਇਸ ਸੰਸਥਾ ਦੀ ਸੇਵਾ  ਕਰਨ ਦਾ ਮੌਕਾ ਮਿਲਿਆ ਹੈ।

ਸਾਡਾ ਪਤਾ

ਸੰਨੀ ਓਬਰਾਏ ਵਿਵੇਕ ਸਦਨ: ਐਡਵਾਂਸ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼ ਸ੍ਰੀ ਅਨੰਦਪੁਰ ਸਾਹਿਬ , ਪੰਜਾਬ, ਭਾਰਤ।
ਈ-ਮੇਲ [email protected], [email protected], [email protected]
ਟੈਲੀਫੋਨ: 01887-292286