ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.)

ਸੰਨੀ ਓਬਰਾਏ ਵਿਵੇਕ ਸਦਨ
ਐਡਵਾਂਸ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼
ਸ੍ਰੀ ਅਨੰਦਪੁਰ ਸਾਹਿਬ

ਸਿੱਖਿਆ ਨਿਰਦੇਸ਼ਕ

ਸ੍ਰੀਮਤੀ ਇੰਦਰਜੀਤ ਕੌਰ ਗਿੱਲ​

ਸਿੱਖਿਆ ਨਿਰਦੇਸ਼ਕ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.)

ਸਿੱਖਿਆ ਖੇਤਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਪ੍ਰਾਥਮਿਕਤਾ ਹੈ ਫਿਰ ਭਾਵੇਂ ਉਹ ਸਿੱਖਿਆ ਦਾ ਕੋਈ ਵੀ ਪੱਧਰ ਹੋਵੇ। ਪ੍ਰਾਇਮਰੀ ਸਿੱਖਿਆ ਤੋਂ ਲੈ ਕੇ ਉਚੇਰੀ ਸਿੱਖਿਆ ਨੂੰ ਪ੍ਰੋਤਸਾਹਿਤ ਕਰਨ ਲਈ ਟਰੱਸਟ ਹਰ ਤਰ੍ਹਾਂ ਨਾਲ ਤੱਤਪਰ ਹੈ।

ਟਰੱਸਟ ਦੁਆਰਾ ਲੋੜਵੰਦ ਅਤੇ ਗਰੀਬ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਜਾਂਦੀ ਹੈ, ਨਾਲ ਹੀ ਨੌਜਵਾਨ ਪੀੜੀ ਨੂੰ ਆਧੁਨਿਕ ਯੁੱਗ ਦੇ ਹਾਣੀ ਬਣਾਉਣ ਲਈ ਕਈ ਹੁਨਰ ਵਿਕਾਸ ਕੇਂਦਰ ਵੀ ਚਲਾਏ ਜਾ ਰਹੇ ਹਨ। ਸਾਡੇ ਮੈਨੇਜਿੰਗ ਟਰੱਸਟੀ ਜਿੱਥੇ ਵੱਖ-ਵੱਖ ਯੂਨੀਵਰਸਿਟੀਆਂ ਦੇ ਸੈਨੇਟ ਮੈਂਬਰ ਹਨ, ਉਥੇ ਨਾਲ ਹੀ ਉਹਨਾਂ ਦੀ ਦੂਰ ਅੰਦੇਸ਼ੀ ਹੈ ਕਿ ਉਚੇਰੀ ਸਿੱਖਿਆ ਨੂੰ ਪ੍ਰਫੁਲਿਤ ਕਰਨ ਲਈ ਸੰਨੀ ਓਬਰਾਏ ਵਿਵੇਕ ਸਦਨ: ਐਡਵਾਂਸ ਇੰਸਟੀਚਿਊਟ ਆਫ ਸੋਸ਼ਲ ਸਾਇੰਸਜ਼ ਜਿਹਾ ਖੋਜ ਕੇਂਦਰ ਖੋਲਿਆ ਜਾ ਰਿਹਾ ਹੈ, ਜੋ ਕਿ ਸਾਡੇ ਟਰੱਸਟ ਦੇ ਸਿੱਖਿਆ ਮਿਸ਼ਨ ਨੂੰ ਨਵੀਂ ਬੁਲੰਦੀ ਦੇਵੇਗਾ ਅਤੇ ਸਾਡੀ ਵਿਰਾਸਤੀ ਧਰੋਹਰ ਨੂੰ ਸੰਜੋਣ ਦਾ ਉਤੱਮ ਕਾਰਜ ਕਰੇਗਾ, ਜਿਸ ਨਾਲ ਵਿਸ਼ਵ ਅਕਾਦਮਿਕਤਾ ਵਿੱਚ ਪੰਜਾਬੀ ਸਾਹਿਤ ਤੇ ਵਿਰਸੇ ਦੀ ਨਿਵੇਕਲੀ ਪਹਿਚਾਣ ਸਥਾਪਿਤ ਹੋ ਸਕਦੀ ਹੈ। ਮੇਰੀਆਂ ਸ਼ੁਭ ਕਾਮਨਾਵਾਂ ਹਮੇਸ਼ਾਂ ਇਸ ਨਾਲ ਕਾਰਜ ਨਾਲ ਜੁੜੀਆਂ ਹਨ।

ਸਾਡਾ ਪਤਾ

ਸੰਨੀ ਓਬਰਾਏ ਵਿਵੇਕ ਸਦਨ: ਐਡਵਾਂਸ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼ ਸ੍ਰੀ ਅਨੰਦਪੁਰ ਸਾਹਿਬ , ਪੰਜਾਬ, ਭਾਰਤ।
ਈ-ਮੇਲ [email protected], [email protected], [email protected]
ਟੈਲੀਫੋਨ: 01887-292286