ਸੰਨੀ ਓਬਰਾਏ ਵਿਵੇਕ ਸਦਨ : ਐਡਵਾਂਸ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਸ੍ਰੀ ਅਨੰਦਪੁਰ ਸਾਹਿਬ ਵਿਖੇ ਡਾ. ਦੇਵਿੰਦਰ ਸੈਫੀ ਦਾ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ
ਵਿਸ਼ਵ ਪ੍ਰਸਿੱਧ ਸਮਾਜ ਸੇਵੀ ਡਾ. ਐਸ.ਪੀ. ਸਿੰਘ ਓਬਰਾਏ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਸੰਨੀ ਓਬਰਾਏ ਵਿਵੇਕ ਸਦਨ : ਐਡਵਾਂਸ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਵਲੋਂ ਮਿਤੀ 16–10–2023 ਨੂੰ ਉੱਘੇ ਸਾਹਿਤਕਾਰ ਡਾ. ਦੇਵਿੰਦਰ ਸੈਫੀ ਦਾ ਰੂ–ਬ–ਰੂ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਉਹਨਾਂ ਮੁੱਖ ਵਕਤਾ ਦੇ ਤੌਰ ਤੇ ਵਿਦਿਆਰਥੀਆਂ ਨੂੰ ਮੁਖਾਤਿਬ ਹੁੰਦਿਆ ਸਾਹਿਤ ਅਤੇ ਸੱਭਿਆਚਾਰ ਦਾ ਮਹੱਤਵ ਦੱਸਦਿਆਂ ਹੋਇਆਂ, ਨੈਤਿਕ ਮੁੱਲਾਂ ਨੂੰ ਗ੍ਰਹਿਣ ਕਰਨ ਦੀ ਪੇ੍ਰਨਾ ਦਿੱਤੀ ਕਿ ਸਾਹਿਤ ਨੂੰ ਪੜਨ ਅਤੇ ਪੁਸਤਕਾਂ ਨੂੰ ਅਪਣਾਉਣ ਨਾਲ ਜੀਵਨ ਸੁਖੈਨ ਹੋ ਜਾਂਦਾ ਹੈ ਅਤੇ ਚੇਤਨਾ ਦਾ ਸਹਿਜ ਵਿਕਾਸ ਹੁੰਦਾ ਹੈ।ਇਸ ਮੌਕੇ ਸੰਸਥਾ ਮੁਖੀ ਡਾ.ਸੋਨਦੀਪ ਮੋਂਗਾ ਵੀ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਵਿਚਾਰ ਵਟਾਂਦਰੇ ਦੀ ਰੁਚੀ ਪੈਦਾ ਕਰਦੇ ਹਨ ਅਤੇ ਉੱਘੀਆਂ ਸਖ਼ਸੀਅਤਾਂ ਨੂੰ ਮਿਲਣ ਦਾ ਸਬੱਬ ਬਣਦਾ ਹੈ ਉਹ ਉਹਨਾਂ ਦੇ ਅੰਦਰੂਨੀ ਪ੍ਰਭਾਵਾਂ ਵਿੱਚ ਅੰਕਿਤ ਹੁੰਦਾ ਹੈ।ਉਹਨਾਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਿੱਖਿਆ ਉਪਰਾਲਿਆਂ ਬਾਰੇ ਵੀ ਵਿਸਥਾਰ ਸਹਿਤ ਦੱਸਿਆ।ਸਤਿਕਾਰ ਵਜੋਂ ਉਹਨਾਂ ਨੇ ਡਾ. ਦੇਵਿੰਦਰ ਸੈਫ਼ੀ ਨੂੰ ਪੁਸਤਕਾਂ ਦਾ ਸੈਟ ਅਤੇ ਸਨਮਾਨ ਚਿੰਨ੍ਹ ਭੇਂਟ ਕੀਤਾ।ਇਸ ਮੌਕੇ ਸਮੂਹ ਸਟਾਫ ਨੇ ਪ੍ਰੋਗਰਾਮ ਵਿੱਚ ਉਤਸ਼ਾਹ ਸਹਿਤ ਹਿੱਸਾ ਲਿਆ।