Categories
ਫੋਟੋ ਗੈਲਰੀ

ਪੁਸਤਕ ਲੋਕ ਅਰਪਣ, ਸਰਟੀਫਿਕੇਟ ਵੰਡ ਸਮਾਰੋਹ

ਸੰਨੀ ਓਬਰਾਏ ਵਿਵੇਕ ਸਦਨ : ਐਡਵਾਂਸ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁਸਤਕ ਲੋਕ ਅਰਪਣ, ਸਰਟੀਫਿਕੇਟ ਵੰਡ ਸਮਾਰੋਹ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਸੰਨੀ ਓਬਰਾਏ ਵਿਵੇਕ ਸਦਨ : ਐਡਵਾਂਸ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਵਿਖੇ ‘ਰਾਈਟਜ਼ ਆਫ ਵੂਮੈਨ ਕੰਸਟੀਚਿਊਸ਼ਨਲ, ਲੀਗਲ ਐਂਡ ਐਕਚੂਅਲ ਸਟੇਟਸ’ ਪੁਸਤਕ ਲੋਕ ਅਰਪਣ ਕੀਤੀ ਗਈ।ਇਹ ਰਸਮ ਟਰੱਸਟ ਦੇ ਮਨੈਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਅਤੇ ਸ. ਮਨਮੋਹਨ ਸਿੰਘ ਆਈ.ਪੀ.ਐਸ, ਜੁਆਇਟ ਡਰੈਕਟਰ ਇੰਟੈਲੀਜੈਂਸ ਬਿਊਰੋ ਭਾਰਤ ਸਰਕਾਰ ਦੁਆਰਾ ਸਾਂਝੇ ਤੌਰ ਤੇ ਨਿਭਾਈ ਗਈ।ਮੁੱਖ ਮਹਿਮਾਨ ਦੇ ਤੌਰ ਤੇ ਸ. ਮਨਮੋਹਨ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਨਾਲੇਜ ਸੁਸਾਇਟੀ ਦੀ ਮਹੱਤਤਾ ਦੱਸੀ ਜ਼ਿਕਰਯੋਗ ਹੈ ਕਿ ਉੱਘੇ ਲੇਖਕ ਤੇ ਕਲਮਕਾਰ ਸ. ਮਨਮੋਹਨ ਸਿੰਘ 24 ਪੁਸਤਕਾਂ ਦੇ ਰਚੈਤਾ ਅਤੇ ਸਾਹਿਤ ਅਕਾਦਮੀ ਅਵਾਰਡੀ ਹਨ।ਡਾ.ਐਸ.ਪੀ ਸਿੰਘ ਓਬਰਾਏ ਨੇ ਵੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਅਕਾਦਮਿਕਤਾ ਨੂੰ ਉਤਸ਼ਾਹਿਤ ਕਰਨ ਲਈ ਭਰਪੂਰ ਯੋਗਦਾਨ ਦੀ ਵਚਨਬੱਧਤਾ ਦੁਹਰਾਈ।ਇਸ ਮੌਕੇ ਸਦਨ ਵਿਖੇ ਚਲ ਰਹੇ ਕਿੱਤਾਮੁਖੀ ਕੋਰਸਾਂ ਸਟੈਨੋਗ੍ਰਾਫੀ, ਕੰਪਿਊਟਰ ਬੇਸਿਕ ਅਤੇ ਸੰਗੀਤ ਸਿਖਲਾਈ ਛਿਮਾਹੀ ਕੋਰਸ ਪੂਰੇ ਕਰਨ ਵਾਲੇ 80 ਵਿਦਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਜੋ ਕਿ ISO ਪ੍ਰਮਾਣਿਕਤਾ ਹਾਸਿਲ ਹੈ। ਇਸ ਮੌਕੇ ਟਰੱਸਟ ਦੀ ਅੰਮ੍ਰਿਤਸਰ ਇਕਾਈ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਅਰ ਟਰੱਸਟ ਦੇ ਮੀਡੀਆ ਐਡਵਾਈਜ਼ ਸ. ਰਵਿੰਦਰ ਸਿੰਘ ਰੋਬਿਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਨੰਗਲ ਇਕਾਈ ਤੋਂ ਪੂਰੀ ਸਾਹਿਬ ਨੇ ਸ਼ਿਰਕਤ ਕੀਤੀ।ਇਸ ਮੌਕੇ ਇੰਸਟੀਚਿਊਟ ਦੇ ਮੁਖੀ ਡਾ. ਸੋਨਦੀਪ ਮੋਂਗਾ ਨੇ ਪੁਸਤਕ ਲੋਕ ਅਰਪਣ ਦੀ ਮਹਤਤਾ ਨੂੰ ਦਰਸਾਉਦਿਆ ਕਿਹਾ ਕਿ ਸੱਭਿਅਕ ਸਮਾਜ ਲਈ ਸਮਾਜਿਕ ਤਾਣੇ ਬਾਣੇ ਦੀ ਖੋਜ ਪੜਚੋਲ ਅਤਿ ਆਵਸ਼ਕ ਹੈ ਅਤੇ ਪੁਸਤਕਾਂ ਇਸ ਦਾ ਸਰਵੋਤਮ ਮਾਧਿਅਮ ਹਨ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਇਹਨਾਂ ਦੀ ਮੁਫਤ ਪ੍ਰਕਾਸ਼ਨਾ ਕੀਤੀ ਜਾਂਦੀ ਹੈ।ਉਹਨਾਂ ਸਰਟੀਫਿਕੇਟ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਵੀ ਦਿੱਤੀ ਤੇ ਟਰੱਸਟ ਦੇ ਹੁਨਰੀ ਵਿਕਾਸ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਇਹ ਸਿਖਲਾਈ ਬਿਲਕੁਲ ਮੁਫਤ ਦਿੱਤੀ ਜਾਂਦੀ ਹੈ।ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਸਹਿਤ ਹਿੱਸਾ ਲਿਆ।

Leave a Reply

Your email address will not be published. Required fields are marked *