ਸੰਨੀ ਓਬਰਾਏ ਵਿਵੇਕ ਸਦਨ : ਐਡਵਾਂਸ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਸ੍ਰੀ ਅਨੰਦਪੁਰ ਸਾਹਿਬ ਸਟੈਨੋਗ੍ਰਾਫੀ ਸਕਿਲਜ਼ ’ਤੇ ਇਕ ਰੋਜ਼ਾ ਵਰਕਸ਼ਾਪ
ਸੰਨੀ ਓਬਰਾਏ ਵਿਵੇਕ ਸਦਨ : ਐਡਵਾਂਸ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਵੱਲੋਂ ਮਿਤੀ 24–8–2023 ਨੂੰ ਸਟੈਨੋਗ੍ਰਾਫੀ ਸਕਿਲਜ਼ ’ਤੇ ਇਕ ਰੋਜ਼ਾ ਵਰਕਸ਼ਾਪ ਆਯੋਜਿਤ ਕੀਤੀ ਗਈ।ਇਸ ਮੌਕੇ ਮੁੱਖ ਵਕਤਾ ਮੈਡਮ ਸਰਬਜੀਤ ਕੌਰ (ਭਾਸ਼ਾ ਵਿਸ਼ੇਸ਼ਗ) ਨੇ ਸਟੈਨੋਗ੍ਰਾਫੀ ਸੰਬੰਧੀ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਤੇ ਉਨਾਂ ਨੂੰ ਸਟੈਨੋਗ੍ਰਾਫੀ ਦੀ ਮੁੱਢਲੀ ਜਾਣਕਾਰੀ ਤੇ ਭਵਿੱਖ ਵਿੱਚ ਇਸ ਨਾਲ ਸੰਬੰਧਿਤ ਰੁਜ਼ਗਾਰ ਬਾਰੇ ਵੀ ਜਾਣੂ ਕਰਵਾਇਆ।ਇਸ ਮੌਕੇ ਸੰਸਥਾ ਮੁਖੀ ਡਾ. ਸੋਨਦੀਪ ਮੋਂਗਾ ਜੀ ਨੇ ਕਿਹਾ ਕਿ ਅਜਿਹੀਆਂ ਵਰਕਸ਼ਾਪ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਦੇ ਨਾਲ–ਨਾਲ ਉਨਾਂ ਦੀ ਸ਼ਖਸੀਅਤ ਦਾ ਸਰਵਪੱਖੀ ਵਿਕਾਸ ਵੀ ਕਰਦੀਆਂ ਹਨ। ਉਨਾਂ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ 11ਵੇਂ ਸਥਾਪਨਾ ਦਿਵਸ ਦੀ ਸਭਨਾਂ ਨੂੰ ਵਧਾਈ ਦਿੱਤੀ ਤੇ ਮੈਡਮ ਸਰਬਜੀਤ ਕੌਰ ਨੂੰ ਕਿਤਾਬਾਂ ਭੇਂਟ ਕਰਕੇ ਸਨਮਾਨਿਤ ਕੀਤਾ।ਪ੍ਰੋਗਰਾਮ ਕੋਆਰਡੀਨੇਟਰ ਮਨਦੀਪ ਕੌਰ ਨੇ ਇਸ ਵਰਕਸ਼ਾਪ ਦੇ ਮੁੱਖ ਵਕਤਾ ਮੈਡਮ ਸਰਬਜੀਤ ਕੌਰ, ਸੰਸਥਾ ਮੁਖੀ ਡਾ. ਸੋਨਦੀਪ ਮੋਂਗਾ ਜੀ, ਸਮੂਹ ਸਟਾਫ਼ ਮੈਬਰਾਂ ਤੇ ਵਿਦਿਆਰਥੀਆਂ ਦਾ ਵਰਕਸ਼ਾਪ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ।