Categories
ਫੋਟੋ ਗੈਲਰੀ

ਸਟੈਨੋਗ੍ਰਾਫੀ ਸਕਿਲਜ਼ ’ਤੇ ਇਕ ਰੋਜ਼ਾ ਵਰਕਸ਼ਾਪ

ਸੰਨੀ ਓਬਰਾਏ ਵਿਵੇਕ ਸਦਨ : ਐਡਵਾਂਸ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਸ੍ਰੀ ਅਨੰਦਪੁਰ ਸਾਹਿਬ ਸਟੈਨੋਗ੍ਰਾਫੀ ਸਕਿਲਜ਼ ਤੇ ਇਕ ਰੋਜ਼ਾ ਵਰਕਸ਼ਾਪ

ਸੰਨੀ ਓਬਰਾਏ ਵਿਵੇਕ ਸਦਨ : ਐਡਵਾਂਸ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਵੱਲੋਂ ਮਿਤੀ 24–8–2023 ਨੂੰ ਸਟੈਨੋਗ੍ਰਾਫੀ ਸਕਿਲਜ਼ ’ਤੇ ਇਕ ਰੋਜ਼ਾ ਵਰਕਸ਼ਾਪ ਆਯੋਜਿਤ ਕੀਤੀ ਗਈ।ਇਸ ਮੌਕੇ ਮੁੱਖ ਵਕਤਾ ਮੈਡਮ ਸਰਬਜੀਤ ਕੌਰ (ਭਾਸ਼ਾ ਵਿਸ਼ੇਸ਼ਗ) ਨੇ ਸਟੈਨੋਗ੍ਰਾਫੀ ਸੰਬੰਧੀ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਤੇ ਉਨਾਂ ਨੂੰ ਸਟੈਨੋਗ੍ਰਾਫੀ ਦੀ ਮੁੱਢਲੀ ਜਾਣਕਾਰੀ ਤੇ ਭਵਿੱਖ ਵਿੱਚ ਇਸ ਨਾਲ ਸੰਬੰਧਿਤ ਰੁਜ਼ਗਾਰ ਬਾਰੇ ਵੀ ਜਾਣੂ ਕਰਵਾਇਆ।ਇਸ ਮੌਕੇ ਸੰਸਥਾ ਮੁਖੀ ਡਾ. ਸੋਨਦੀਪ ਮੋਂਗਾ ਜੀ ਨੇ ਕਿਹਾ ਕਿ ਅਜਿਹੀਆਂ ਵਰਕਸ਼ਾਪ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਦੇ ਨਾਲ–ਨਾਲ ਉਨਾਂ ਦੀ ਸ਼ਖਸੀਅਤ ਦਾ ਸਰਵਪੱਖੀ ਵਿਕਾਸ ਵੀ ਕਰਦੀਆਂ ਹਨ। ਉਨਾਂ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ 11ਵੇਂ ਸਥਾਪਨਾ ਦਿਵਸ ਦੀ ਸਭਨਾਂ ਨੂੰ ਵਧਾਈ ਦਿੱਤੀ ਤੇ ਮੈਡਮ ਸਰਬਜੀਤ ਕੌਰ ਨੂੰ ਕਿਤਾਬਾਂ ਭੇਂਟ ਕਰਕੇ ਸਨਮਾਨਿਤ ਕੀਤਾ।ਪ੍ਰੋਗਰਾਮ ਕੋਆਰਡੀਨੇਟਰ ਮਨਦੀਪ ਕੌਰ ਨੇ ਇਸ ਵਰਕਸ਼ਾਪ ਦੇ ਮੁੱਖ ਵਕਤਾ ਮੈਡਮ ਸਰਬਜੀਤ ਕੌਰ, ਸੰਸਥਾ ਮੁਖੀ ਡਾ. ਸੋਨਦੀਪ ਮੋਂਗਾ ਜੀ, ਸਮੂਹ ਸਟਾਫ਼ ਮੈਬਰਾਂ ਤੇ ਵਿਦਿਆਰਥੀਆਂ ਦਾ ਵਰਕਸ਼ਾਪ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ।

Categories
ਫੋਟੋ ਗੈਲਰੀ

ਪੁਸਤਕ ਲੋਕ ਅਰਪਣ, ਸਰਟੀਫਿਕੇਟ ਵੰਡ ਸਮਾਰੋਹ

ਸੰਨੀ ਓਬਰਾਏ ਵਿਵੇਕ ਸਦਨ : ਐਡਵਾਂਸ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁਸਤਕ ਲੋਕ ਅਰਪਣ, ਸਰਟੀਫਿਕੇਟ ਵੰਡ ਸਮਾਰੋਹ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਸੰਨੀ ਓਬਰਾਏ ਵਿਵੇਕ ਸਦਨ : ਐਡਵਾਂਸ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਵਿਖੇ ‘ਰਾਈਟਜ਼ ਆਫ ਵੂਮੈਨ ਕੰਸਟੀਚਿਊਸ਼ਨਲ, ਲੀਗਲ ਐਂਡ ਐਕਚੂਅਲ ਸਟੇਟਸ’ ਪੁਸਤਕ ਲੋਕ ਅਰਪਣ ਕੀਤੀ ਗਈ।ਇਹ ਰਸਮ ਟਰੱਸਟ ਦੇ ਮਨੈਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਅਤੇ ਸ. ਮਨਮੋਹਨ ਸਿੰਘ ਆਈ.ਪੀ.ਐਸ, ਜੁਆਇਟ ਡਰੈਕਟਰ ਇੰਟੈਲੀਜੈਂਸ ਬਿਊਰੋ ਭਾਰਤ ਸਰਕਾਰ ਦੁਆਰਾ ਸਾਂਝੇ ਤੌਰ ਤੇ ਨਿਭਾਈ ਗਈ।ਮੁੱਖ ਮਹਿਮਾਨ ਦੇ ਤੌਰ ਤੇ ਸ. ਮਨਮੋਹਨ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਨਾਲੇਜ ਸੁਸਾਇਟੀ ਦੀ ਮਹੱਤਤਾ ਦੱਸੀ ਜ਼ਿਕਰਯੋਗ ਹੈ ਕਿ ਉੱਘੇ ਲੇਖਕ ਤੇ ਕਲਮਕਾਰ ਸ. ਮਨਮੋਹਨ ਸਿੰਘ 24 ਪੁਸਤਕਾਂ ਦੇ ਰਚੈਤਾ ਅਤੇ ਸਾਹਿਤ ਅਕਾਦਮੀ ਅਵਾਰਡੀ ਹਨ।ਡਾ.ਐਸ.ਪੀ ਸਿੰਘ ਓਬਰਾਏ ਨੇ ਵੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਅਕਾਦਮਿਕਤਾ ਨੂੰ ਉਤਸ਼ਾਹਿਤ ਕਰਨ ਲਈ ਭਰਪੂਰ ਯੋਗਦਾਨ ਦੀ ਵਚਨਬੱਧਤਾ ਦੁਹਰਾਈ।ਇਸ ਮੌਕੇ ਸਦਨ ਵਿਖੇ ਚਲ ਰਹੇ ਕਿੱਤਾਮੁਖੀ ਕੋਰਸਾਂ ਸਟੈਨੋਗ੍ਰਾਫੀ, ਕੰਪਿਊਟਰ ਬੇਸਿਕ ਅਤੇ ਸੰਗੀਤ ਸਿਖਲਾਈ ਛਿਮਾਹੀ ਕੋਰਸ ਪੂਰੇ ਕਰਨ ਵਾਲੇ 80 ਵਿਦਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਜੋ ਕਿ ISO ਪ੍ਰਮਾਣਿਕਤਾ ਹਾਸਿਲ ਹੈ। ਇਸ ਮੌਕੇ ਟਰੱਸਟ ਦੀ ਅੰਮ੍ਰਿਤਸਰ ਇਕਾਈ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਅਰ ਟਰੱਸਟ ਦੇ ਮੀਡੀਆ ਐਡਵਾਈਜ਼ ਸ. ਰਵਿੰਦਰ ਸਿੰਘ ਰੋਬਿਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਨੰਗਲ ਇਕਾਈ ਤੋਂ ਪੂਰੀ ਸਾਹਿਬ ਨੇ ਸ਼ਿਰਕਤ ਕੀਤੀ।ਇਸ ਮੌਕੇ ਇੰਸਟੀਚਿਊਟ ਦੇ ਮੁਖੀ ਡਾ. ਸੋਨਦੀਪ ਮੋਂਗਾ ਨੇ ਪੁਸਤਕ ਲੋਕ ਅਰਪਣ ਦੀ ਮਹਤਤਾ ਨੂੰ ਦਰਸਾਉਦਿਆ ਕਿਹਾ ਕਿ ਸੱਭਿਅਕ ਸਮਾਜ ਲਈ ਸਮਾਜਿਕ ਤਾਣੇ ਬਾਣੇ ਦੀ ਖੋਜ ਪੜਚੋਲ ਅਤਿ ਆਵਸ਼ਕ ਹੈ ਅਤੇ ਪੁਸਤਕਾਂ ਇਸ ਦਾ ਸਰਵੋਤਮ ਮਾਧਿਅਮ ਹਨ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਇਹਨਾਂ ਦੀ ਮੁਫਤ ਪ੍ਰਕਾਸ਼ਨਾ ਕੀਤੀ ਜਾਂਦੀ ਹੈ।ਉਹਨਾਂ ਸਰਟੀਫਿਕੇਟ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਵੀ ਦਿੱਤੀ ਤੇ ਟਰੱਸਟ ਦੇ ਹੁਨਰੀ ਵਿਕਾਸ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਇਹ ਸਿਖਲਾਈ ਬਿਲਕੁਲ ਮੁਫਤ ਦਿੱਤੀ ਜਾਂਦੀ ਹੈ।ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਸਹਿਤ ਹਿੱਸਾ ਲਿਆ।

Categories
ਫੋਟੋ ਗੈਲਰੀ

ਡਾ. ਦੇਵਿੰਦਰ ਸੈਫੀ ਦਾ ਰੂ–ਬ–ਰੂ ਪ੍ਰੋਗਰਾਮ

ਸੰਨੀ ਓਬਰਾਏ ਵਿਵੇਕ ਸਦਨ : ਐਡਵਾਂਸ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਸ੍ਰੀ ਅਨੰਦਪੁਰ ਸਾਹਿਬ ਵਿਖੇ ਡਾ. ਦੇਵਿੰਦਰ ਸੈਫੀ  ਦਾ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ

ਵਿਸ਼ਵ ਪ੍ਰਸਿੱਧ ਸਮਾਜ ਸੇਵੀ ਡਾ. ਐਸ.ਪੀ. ਸਿੰਘ ਓਬਰਾਏ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਸੰਨੀ ਓਬਰਾਏ ਵਿਵੇਕ ਸਦਨ : ਐਡਵਾਂਸ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਵਲੋਂ ਮਿਤੀ 16–10–2023 ਨੂੰ ਉੱਘੇ ਸਾਹਿਤਕਾਰ ਡਾ. ਦੇਵਿੰਦਰ ਸੈਫੀ  ਦਾ ਰੂ–ਬ–ਰੂ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਉਹਨਾਂ ਮੁੱਖ ਵਕਤਾ ਦੇ ਤੌਰ ਤੇ ਵਿਦਿਆਰਥੀਆਂ ਨੂੰ ਮੁਖਾਤਿਬ ਹੁੰਦਿਆ ਸਾਹਿਤ ਅਤੇ ਸੱਭਿਆਚਾਰ ਦਾ ਮਹੱਤਵ ਦੱਸਦਿਆਂ ਹੋਇਆਂ, ਨੈਤਿਕ ਮੁੱਲਾਂ ਨੂੰ ਗ੍ਰਹਿਣ ਕਰਨ ਦੀ ਪੇ੍ਰਨਾ ਦਿੱਤੀ ਕਿ ਸਾਹਿਤ ਨੂੰ ਪੜਨ ਅਤੇ ਪੁਸਤਕਾਂ ਨੂੰ ਅਪਣਾਉਣ ਨਾਲ ਜੀਵਨ ਸੁਖੈਨ ਹੋ ਜਾਂਦਾ ਹੈ ਅਤੇ ਚੇਤਨਾ ਦਾ ਸਹਿਜ ਵਿਕਾਸ ਹੁੰਦਾ ਹੈ।ਇਸ ਮੌਕੇ ਸੰਸਥਾ ਮੁਖੀ ਡਾ.ਸੋਨਦੀਪ ਮੋਂਗਾ ਵੀ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਵਿਚਾਰ ਵਟਾਂਦਰੇ ਦੀ ਰੁਚੀ ਪੈਦਾ ਕਰਦੇ ਹਨ ਅਤੇ ਉੱਘੀਆਂ ਸਖ਼ਸੀਅਤਾਂ ਨੂੰ ਮਿਲਣ ਦਾ ਸਬੱਬ ਬਣਦਾ ਹੈ ਉਹ ਉਹਨਾਂ ਦੇ ਅੰਦਰੂਨੀ ਪ੍ਰਭਾਵਾਂ ਵਿੱਚ ਅੰਕਿਤ ਹੁੰਦਾ ਹੈ।ਉਹਨਾਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਿੱਖਿਆ ਉਪਰਾਲਿਆਂ ਬਾਰੇ ਵੀ ਵਿਸਥਾਰ ਸਹਿਤ ਦੱਸਿਆ।ਸਤਿਕਾਰ ਵਜੋਂ ਉਹਨਾਂ ਨੇ ਡਾ. ਦੇਵਿੰਦਰ ਸੈਫ਼ੀ ਨੂੰ ਪੁਸਤਕਾਂ ਦਾ ਸੈਟ ਅਤੇ ਸਨਮਾਨ ਚਿੰਨ੍ਹ ਭੇਂਟ ਕੀਤਾ।ਇਸ ਮੌਕੇ ਸਮੂਹ ਸਟਾਫ ਨੇ ਪ੍ਰੋਗਰਾਮ ਵਿੱਚ ਉਤਸ਼ਾਹ ਸਹਿਤ ਹਿੱਸਾ ਲਿਆ।      

Categories
ਫੋਟੋ ਗੈਲਰੀ

ਪੰਜ ਪੁਸਤਕਾਂ ਰਿਲੀਜ਼ ਕੀਤੀਆਂ

ਵਿਸਾਖੀ ਸਮਾਗਮ ਮੌਕੇ ਸੰਨੀ ਓਬਰਾਏ ਵਿਵੇਕ ਸਦਨ ਐਡਵਾਂਸ ਇੰਸਟੀਚਿਊਟ ਆਫ ਸੋਸਲ ਸਾਇੰਸਜ਼, ਸ੍ਰੀ ਅਨੰਦਪੁਰ ਸਾਹਿਬ ਖੋਜ ਸੰਸਥਾ ਤੋਂ ਅਕਾਦਮਿਕ ਖੋਜਕਾਰੀ ਦਾ ਸੁਨੇਹਾ ਕੁਲ ਲੋਕਾਈ ਤੱਕ ਜਾਵੇ ਇਸ ਕਰਕੇ ਗੁਰੂ ਅਰਜਨ ਦੇਵ ਜੀ ਦੀ ਸਾਹਿਤਕ ਘਾਲ ਨੂੰ ਮੁੱਖ ਰੱਖਦਿਆ ਹੋਈਆਂ ਪੰਜ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ –
ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ – ਸੰਪਾਦਕ ਡਾ. ਸੋਨਦੀਪ ਮੋਂਗਾ, ਖੇਤੀ ਸੰਕਟ ਬਨਾਮ ਆਰਥਿਕ ਚੁਣੌਤੀਆਂ – ਲੇਖਕ ਡਾ. ਸਰਬਜੀਤ ਸਿੰਘ ਛੀਨਾ, ਵੂਮੈਨ ਇੰਮਪਾਵਰਮੇਂਟ ਥਰੂ ਜਿਊਡਿਸ਼ਰੀ – ਲੇਖਕ ਐਡਵੋਕੇਟ ਮਨਪ੍ਰੀਤ ਕੌਰ, ਆਓ ਬਾਤਾਂ ਸੁਣੀਏ – ਲੇਖਕ ਡਾ. ਦੇਵਿੰਦਰ ਸੈਫ਼ੀ, ਡੋਟ ਐਵਰ ਟੈਸਟ ਦ ਪੇਸ਼ੈਸ ਐਂਡ ਸਟਰੈਂਥ ਆਫ ਏ ਵੂਮੈਨ – ਸੰਪਾਦਕ ਡਾ. ਸੋਨਦੀਪ ਮੋਂਗਾ ਅਤੇ ਡਾ. ਮਨਮੀਤ ਕੌਰ।

Categories
ਫੋਟੋ ਗੈਲਰੀ

ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ

ਡਾ। ਐਸ।ਪੀ।ਸਿੰਘ ਓਬਰਾਏ, ਮੈਨੇਜਿੰਗ ਟਰੱਸਟੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ।) ਵਲੋਂ ਚਲਾਏ ਜਾ ਰਹੇ ਸੰਨੀ ਓਬਰਾਏ ਵਿਵੇਕ ਸਦਨ ਐਡਵਾਂਸ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼, ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਾਹਿਬ ਦੇ ਆਗਮਨ ਪੁਰਬ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਜਿਸ ਦੀ ਆਰੰਭਤਾ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅਨੰਦਪੁਰ ਸਾਹਿਬ ਦੇ ਸਹਿਯੋਗ ਨਾਲ 13 ਅਪ੍ਰੈਲ 2023 ਨੂੰ ਕੀਤੀ ਗਈ ਅਤੇ ਭੋਗ 15 ਅਪ੍ਰੈਲ 2023 ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅਨੰਦਪੁਰ ਸਾਹਿਬ , ਭਾਈ ਸਾਹਿਬ ਭਾਈ ਤੇਜਵੀਰ ਸਿੰਘ ਜੀ (ਸਾਬਕਾ ਹਜ਼ੂਰੀ ਰਾਗੀ ਤਖਤ ਸ੍ਰੀ ਕੇਸਗੜ੍ਹ ਸਾਹਿਬ) ਦੇ ਕੀਰਤਨੀ ਜਥੇ ਅਤੇ ਵਿਦਿਆਰਥੀ ਸੰਨੀ ਓਬਰਾਏ ਸੰਗੀਤ ਕੇਂਦਰ ਨੇ ਸੰਗਤਾਂ ਨੂੰ ਹਰਿਜਸੁ ਗਾਇਨ ਨਾਲ ਨਿਹਾਲ ਕੀਤਾ। ਡਾ। ਐਸ।ਪੀ।ਸਿੰਘ ਓਬਰਾਏ ਨੇ ਸਿਰਪਾਓ ਭੇਟ ਕਰਕੇ ਆਏ ਪਾਠੀ ਅਤੇ ਰਾਗੀ ਸਿੰਘਾਂ ਨੂੰ ਸਤਿਕਾਰ ਭੇਟ ਕੀਤਾ।

Categories
ਫੋਟੋ ਗੈਲਰੀ

ਕੰਪਿਊਟਰ ਸਕਿਲਜ਼ ’ਤੇ ਇਕ ਰੋਜ਼ਾ ਵਰਕਸ਼ਾਪ

ਸੰਨੀ ਓਬਰਾਏ ਵਿਵੇਕ ਸਦਨ : ਐਡਵਾਂਸ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਸ੍ਰੀ ਅਨੰਦਪੁਰ ਸਾਹਿਬ

ਕੰਪਿਊਟਰ ਸਕਿਲਜ਼ ਤੇ ਇਕ ਰੋਜ਼ਾ ਵਰਕਸ਼ਾਪ

ਵਿਸ਼ਵ ਪ੍ਰਸਿੱਧ ਸਮਾਜ ਸੇਵੀ ਡਾ. ਐਸ. ਪੀ ਸਿੰਘ ਓਬਰਾਏ ਦੀ ਸਰਪ੍ਰਸਤੀ ਅਧੀਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੰਚਾਲਨ ਹੇਠ ਚੱਲ ਰਹੇ ਸੰਨੀ ਓਬਰਾਏ ਵਿਵੇਕ ਸਦਨ : ਐਡਵਾਂਸ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਵੱਲੋਂ ਮਿਤੀ 9–9–2023 ਨੂੰ ਕੰਪਿਊਟਰ ਸਕਿਲਜ਼ ’ਤੇ ਇਕ ਰੋਜ਼ਾ ਵਰਕਸ਼ਾਪ ਆਯੋਜਿਤ ਕੀਤੀ ਗਈ।ਇਸ ਮੋਕੇ ਡਾ. ਸੁਰਿੰਦਰ ਕੁਮਾਰ ਮੁਖੀ ਕੰਪਿਊਟਰ ਸਾਇੰਸ ਵਿਭਾਗ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਨੇ ਮੁੱਖ ਵਕਤਾ ਦੇ ਤੌਰ ’ਤੇ ਕੰਪਿਊਟਰ ਦੀ ਮੁੱਢਲੀ ਜਾਣਕਾਰੀ ਤੋਂ ਸੁਰੂ ਕਰਦਿਆਂ ਵਿਦਿਆਰਥੀਆਂ ਨੂੰ ਆਰਟੀਫੀਸ਼ਅਲ ਇੰਟੈਲੀਜੈਂਸ, ਚੈਟ ਜੀਪੀਟੀ, ਗੂਗਲ, ਬਾਇਓਮੈਟ੍ਰਿਕ, ਕੋਰਲ ਡਿਜ਼ਾਇਨਿੰਗ, ਫੋਟੋਸ਼ਾਪ, ਟਾਇਪਿੰਗ ਆਦਿ ਬਾਰੇ ਬਹੁਮੁੱਲੀ ਜਾਣਕਾਰੀ ਮੁਹੱਈਆ ਕਰਵਾਈ ਤੇ ਨਾਲ ਹੀ ਵਿਦਿਆਰਥੀਆਂ ਨਾਲ  ਕੰਪਿਊਟਰ ਸੰਬੰਧਿਤ ਰੁਜ਼ਗਾਰਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।ਇਸ ਮੌਕੇ ਸੰਸਥਾ ਮੁਖੀ ਡਾ. ਸੋਨਦੀਪ ਮੋਂਗਾ ਜੀ ਨੇ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਦੇ ਨਾਲ–ਨਾਲ ਉਨ੍ਹਾਂ ਦੀ ਸ਼ਖਸੀਅਤ ਦਾ ਸਰਵਪੱਖੀ ਵਿਕਾਸ ਵੀ ਕਰਦੀਆਂ ਹਨ।ਉਨ੍ਹਾਂ ਨੇ ਡਾ. ਸੁਰਿੰਦਰ ਕੁਮਾਰ ਜੀ ਨੂੰ ਕਿਤਾਬਾਂ ਅਤੇ ਸਨਮਾਨ ਚਿੰਨ੍ਹ ਭੇਂਟ ਕਰਦਿਆਂ ਵਿਦਿਆਰਥੀਆਂ ਨੂੰ ਜਾਣਕਾਰੀ ਮੁਹੱਈਆ ਕਰਵਾਉਣ ਲਈ ਧੰਨਵਾਦ ਕੀਤਾ।ਇਸ ਮੌਕੇ ਪ੍ਰੋਗਰਾਮ ਕੋਆਰਡੀਨੇਟਰ ਮਨਦੀਪ ਕੌਰ ਨੇ ਇਸ ਵਰਕਸ਼ਾਪ ਦਾ ਸੰਚਾਲਨ ਬਾਖੂਬੀ ਕੀਤਾ ਅਤੇ ਸਮੂਹ ਸਟਾਫ ਮੈਂਬਰਾਂ ਮਿਸਿਜ਼ ਨਿਸ਼ਾ ਦੇਵੀ, ਨਮਨਦੀਪ ਸਿੰਘ, ਮਿਸਿਜ਼ ਦੀਪਸ਼ਿਖਾ, ਸਰਬਜੀਤ ਕੌਰ ਤੇ ਵਿਦਿਆਰਥੀਆਂ ਨੇ ਵਰਕਸ਼ਾਪ ਵਿੱਚ ਉਤਸ਼ਾਹ ਸਹਿਤ ਹਿੱਸਾ ਲਿਆ।